“ਭੋਗ ਸਮਾਗਮ” – ਮਾਤਾ ਕੁਲਵੰਤ ਕੌਰ ਜੀ

ਪਿਛਲੇ ਦਿਨੀਂ ਭਾਈ ਵਿਸਾਖਾ ਸਿੰਘ ਜੀ ਦੇ ਮਾਤਾ ਕੁਲਵੰਤ ਕੌਰ ਜੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਸ਼੍ਰੀ ਸਹਿਜ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਮਾਤਾ ਕੁਲਵੰਤ ਕੌਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ।
 
ਸਿੰਘ ਸਾਹਿਬ ਨੇ ਵਿਰਾਗਮਈ ਢੰਗ ਦੇ ਨਾਲ ਸੰਗਤਾਂ ਨੂੰ ਗੁਰੂ ਦੇ ਦੱਸੇ ਹੋਏ ਸਿਧਾਂਤਾਂ ਨਾਲ ਜੋੜਦੇ ਹੋਏ ਕਿਹਾ ਕਿ ਮਰਨਾ ਸਭ ਨੇ ਹੀ ਹੈ ਪਰ ਕੁਝ ਰੂਹਾਂ ਅਜਿਹੀਆਂ ਹੁੰਦੀਆਂ ਹਨ, ਜੋ ਹਮੇਸ਼ਾ ਅਮਰ ਰਹਿੰਦੀਆਂ ਹਨ ਅਤੇ ਸੰਸਾਰ ਕਦੇ ਵੀ ਉਨ੍ਹਾਂ ਨੂੰ ਭੁੱਲਦਾ ਨਹੀਂ। ਸਿੰਘ ਸਾਹਿਬ ਜੀ ਵੱਲੋਂ ਪਗੜੀ ਦੀ ਰਸਮ ਨਿਭਾਈ ਗਈ।

ਇਸ ਮੌਕੇ ਨਾਹਰ ਸਿੰਘ ਖਾਲਸਾ,ਸ਼ਮਸ਼ੇਰ ਸਿੰਘ,ਪਰਮਜੀਤ ਸਿੰਘ ਖਾਲਸਾ, ਹਰਕਿੰਦਰ ਸਿੰਘ ਖਾਲਸਾ ਬਿੱਲਾ, ਸੁੱਖਾ ਸਿੰਘ, ਬਚੀ ਸਿੰਘ ਖਾਲਸਾ, ਅਮਨਦੀਪ ਸਿੰਘ ਖਾਲਸਾ, ਪਰਮਿੰਦਰ ਸਿੰਘ ਖਾਲਸਾ, ਭੋਲਾ ਸਿੰਘ,ਅਮਨਦੀਪ ਸਿੰਘ ਖਾੜਕੂ, ਬਖਸ਼ੀਸ ਸਿੰਘ, ਮੇਸਾ ਸਿੰਘ, ਕਾਲਾ ਮਨਸੂਰਾਂ, ਜਗਤਾਰ ਸਿੰਘ ਗਰੇਵਾਲ, ਗੇਜੀ ਸਿੰਘ, ਦਮੋਦਰ ਸਿੰਘ ਖਾਲਿਸਤਾਨੀ, ਪਿੰਟੂ ਤਿਵਾੜੀ, ਵਿੱਕੀ ਮਿਸਤਰੀ, ਤਰਸੇਮ ਸਿੰਘ ਖਰਾਦੀਆਂ, ਜੱਗਾ ਸਿੰਘ, ਬਿੱਟਾ ਸਿੰਘ, ਤੇਜਪਾਲ ਸਿੰਘ ਖਾਲਸਾ, ਨਾਨਕ ਸਿੰਘ, ਰਮਨ ਬਾਬੂ, ਸੰਮਾ ਸਿੰਘ, ਸ਼ੀਲਾ ਸਿੰਘ, ਓੁੱਤਮ, ਅਵਤਾਰ ਸਿੰਘ ਤਾਰੀ, ਲੱਖੀ ਸਿੰਘ, ਜੱਗਾ ਭਾਣਜਾ, ਤੋਤੀ ਸਿੰਘ, ਰਣਜੀਤ ਸਿੰਘ ਚਿੱਟਾ, ਬੰਟੀ, ਰਾਜੂ ਚਮਕੌਰ ਸਿੰਘ, ਜੱਸੀ ਸਿੰਘ, ਗੋਲਡੀ ਸਿੰਘ ਅਤੇ ਪਿੰਡ ਵਾਸੀ ਮਾਤਾ ਕੁਲਵੰਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਹੋਏ ਸਨ।