“ਭੋਗ ਸਮਾਗਮ” – ਮਾਤਾ ਜਸਬੀਰ ਕੌਰ ਜੀ

(ਪਿੰਡ: ਰਿਖੀਆ (ਬਟਾਲਾ), ਗੁਰਦਾਸਪੁਰ)
 
ਪਿਛਲੇ ਦਿਨੀਂ ਪੰਥਕ ਅਕਾਲੀ ਲਹਿਰ ਦੇ ਲੀਡਰ ਸ੍ਰ. ਰਾਜਬੀਰ ਸਿੰਘ ‘ਪੈਰਿਸ’ ਦੇ ਮਾਤਾ ਜਸਬੀਰ ਕੌਰ ਜੀ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸਿੰਘ ਸਾਹਿਬ ਨੇ ਜਿੰਦਗੀ ਅਤੇ ਮੌਤ ਦੇ ਫਲਸਫੇ ਬਾਰੇ ਗੁਰਬਾਣੀ ਅਨੁਸਾਰ ਸੰਗਤ ਨਾਲ ਵਿਚਾਰਾਂ ਕੀਤੀਆਂ। ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਜਿਊਣ ਲਈ ਕਿਹਾ, ਤਾਂ ਹੀ ਆਖਰੀ ਸਮੇਂ ਸਾਨੂੰ ‘ਅਕਾਲ ਪੁਰਖ’ ਦੀ ਕਚਹਿਰੀ ਵਿੱਚ ਸ਼ੋਭਾ ਮਿਲੇਗੀ।