ਭੋਗ ਸਮਾਗਮ – ਰਾਜੇਵਾਲ

(ਪਿੰਡ: ਰਾਜੇਵਾਲ, ਹਲਕਾ ਖੰਨਾ) – ਪਿਛਲੇ ਦਿਨੀਂ ਭਾਈ ਕਰਨੈਲ ਸਿੰਘ ਦੀ ਪਤਨੀ ਬੀਬੀ ਜਸਵਿੰਦਰ ਕੌਰ ਜੀ ਸਵਰਗਵਾਸ ਹੋ ਗਏ ਸਨ। ਅੱਜ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸਿੰਘ ਸਾਹਿਬ ਨੇ ਪਰਿਵਾਰ ਨੂੰ ਗੁਰੂ ਦਾ ਭਾਣਾ ਮੰਨ ਕੇ ਧੀਰਜ ਬਣਾਈ ਰੱਖਣ ਲਈ ਪ੍ਰੇਰਦਿਆਂ ਪਰਿਵਾਰ ਵਲੋਂ ਸਿੱਖ ਧਰਮ ਅਤੇ ਸਮਾਜਿਕ ਖੇਤਰ ‘ਚ ਕੀਤੀ ਜਾ ਰਹੀ ਸੇਵਾ ਦਾ ਵਿਸ਼ੇਸ਼ ਜਿਕਰ ਕੀਤਾ।
ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸਮੂਹ ਪੰਥਕ ਅਕਾਲੀ ਲਹਿਰ ਜਥੇਬੰਦੀ ਵੱਲੋਂ ਸਾਰੀ ਸਿੱਖ ਸੰਗਤ ਨੂੰ ਕਿਸਾਨੀ ਅੰਦੋਲਨ ਦਾ ਵਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਰਾਜਬੀਰ ਸਿੰਘ ਭਗਤ ਪੂਰਨ ਸਿੰਘ ਟਰੱਸਟ, ਕਰਨੈਲ ਸਿੰਘ ਰਾਜੇਵਾਲ, ਮੇਜਰ ਸਿੰਘ ਚਨਾਰਥਲ ਕਲਾਂ ਸਮੇਤ ਹੋਰ ਵੀ ਕਈ ਪਤਵੰਤੇ ਮੌਜੂਦ ਸਨ।