“ਭੋਗ ਸਮਾਗਮ” – ਰੰਗੜ ਨੰਗਲ, ਨੇੜੇ ਚੌਂਕ ਮਹਿਤਾ

ਅੱਜ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਮਾਤਾ ਹਰਬੰਸ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕੀਤੀ।

ਸਿੰਘ ਸਾਹਿਬ ਨੇ ਮਾਤਾ ਹਰਬੰਸ ਕੌਰ ਜੀ ਦੇ ਹੌਂਸਲੇ ਤੇ ਦ੍ਰਿੜਤਾ ਬਾਰੇ ਦੱਸਦਿਆਂ ਕਿਹਾ ਕਿ ਖਾੜਕੂ ਲਹਿਰ ਸਮੇਂ ਮਾਤਾ ਜੀ ਨੂੰ ਪੰਜਾਬ ਪੁਲਿਸ ਦਾ ਤਸ਼ੱਦਦ ਝੱਲਣਾ ਪਿਆ, ਪਰ ਉਹਨਾਂ ਨੇ ਕਦੇ ਹੌਂਸਲਾ ਨਹੀਂ ਹਾਰਿਆ ਅਤੇ ਸਿੱਖੀ ਸਿਧਾਂਤਾਂ ‘ਤੇ ਅਡੋਲ ਰਹੇ। ਅੱਜ ਵੀ ਮਾਤਾ ਜੀ ਦਾ ਪੁੱਤਰ ਹਰਜੀਤ ਸਿੰਘ ਬਾਜਵਾ ਜਲਾਵਤਨੀ ਦੀ ਤਰ੍ਹਾਂ ਵਿਦੇਸ਼ਾਂ ‘ਚ ਜਿੰਦਗੀ ਬਤੀਤ ਕਰ ਰਿਹਾ ਹੈ।

ਸਿੰਘ ਸਾਹਿਬ ਨੇ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲ ਨੇ ਸਿੱਖ ਨੌਜਵਾਨਾਂ ਨੂੰ ਮਰਜੀਵੜੇ ਬਣਾਕੇ ਮਰਵਾਇਆ, ਪਰ ਆਪ ਸੱਤਾ ਦਾ ਸੁੱਖ ਭੋਗਦਾ ਰਿਹਾ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ‘ਦਸਮ ਪਾਤਸ਼ਾਹ ਜੀ’ ਦੇ ਖਾਲਸਾ ਪੰਥ ਦੇ ਨਿਆਰੇਪਣ ਅਤੇ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ਨੂੰ ਬਚਾਉਣ ਲਈ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।