ਮੀਟਿੰਗ ਪੰਥਕ ਅਕਾਲੀ ਲਹਿਰ – ਪਿੰਡ: ਫੈਜਲਵਾਲ, ਨੇੜੇ ਸ਼ਾਹਕੋਟ

ਨਗਰ ਨਿਵਾਸੀਆਂ ਨੇ ਨਵੇਂ ਗੁਰੂਘਰ ਦੇ ਉਦਘਾਟਨ ਸਮਾਰੋਹ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਉਚੇਚੇ ਤੌਰ ਤੇ ਸੱਦਾ ਪੱਤਰ ਦਿੱਤਾ। ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਾਡਾ ਫਰਜ ਬਣਦਾ ਕਿ ਅਸੀਂ ਗੁਰੂਘਰ ਦੀ ਪਵਿੱਤਰਤਾ ਨੂੰ ਸਾਂਭ ਕੇ ਰੱਖੀਏ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬੇਅਦਬੀ ਕਰਨ ਵਾਲਿਆਂ ਦੇ ਵਿਰੋਧ ਵਿੱਚ ਖੜ੍ਹ ਕੇ ‘ਅਕਾਲ ਪੁਰਖ’ ਦੀ ਕਚਹਿਰੀ ਵਿੱਚ ਆਪਣਾ ਕਿਰਦਾਰ ਸੁੱਚਾ ਕਰੀਏ। ਜਿਹੜੇ ਗੁਰਸਿੱਖ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਪਵਿੱਤਰ ਅਜ਼ਮਤ ਲਈ ਕੁਰਬਾਨ ਹੋਣ ਵਾਲੇ ਹਨ, ਉਹਨਾਂ ਨੂੰ ਹੀ ਸ਼ਾਬਾਸ਼ ਮਿਲੇਗੀ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਸਾਡੇ ਗੁਰਧਾਮਾਂ ਉੱਤੇ ਕਾਬਜ਼ ਹੋ ਕੇ ਸਾਡੇ ‘ਗੁਰੂ’ ਦੇ ਪਵਿੱਤਰ ਸਿਧਾਂਤ ਨਾਲ ਖਿਲਵਾੜ ਕਰ ਰਹੇ ਹਨ, ਉਹਨਾਂ ਨੂੰ ਗੁਰੂਘਰਾਂ ਵਿੱਚੋਂ ਕੱਢਣ ਲਈ ਤੁਸੀਂ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦਿਓ। ਸਾਰੀ ਸਿੱਖ ਸੰਗਤ ਨੇ ਸਿੰਘ ਸਾਹਿਬ ਦੇ ਵਿਚਾਰਾਂ ਨੂੰ ਪ੍ਰਵਾਨਗੀ ਦਿੰਦਿਆਂ ‘ਪੰਥਕ ਅਕਾਲੀ ਲਹਿਰ’ ਵੱਲੋਂ ਕੀਤੇ ਜਾ ਰਹੇ ਵਡਮੁੱਲੇ ਕਾਰਜਾਂ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ।