“ਮੋਗਾ ਦੇ ਨੌਜਵਾਨਾਂ ਵੱਲੋੰ ਪੰਥਕ ਅਕਾਲੀ ਲਹਿਰ ਨੂੰ ਸਮਰਥਨ”

ਮੋਗਾ ਸ਼ਹਿਰ ਦੇ ਸੂਝਵਾਨ ਨੌਜਵਾਨਾਂ ਨੇ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਚੇਚੇ ਤੌਰ ‘ਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨਾਲ ਮੀਟਿੰਗ ਕੀਤੀ। ਸਿੰਘ ਸਾਹਿਬ ਨੇ ਨੌਜਵਾਨਾਂ ਨੂੰ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ‘ਤੇ ਪਹਿਰਾ ਦੇਣ ਲਈ ਕਿਹਾ, ਤਾਂ ਜੋ ਗੁਰੂ ਸਾਹਿਬਾਨਾਂ ਵੱਲੋੰ ਬਖਸ਼ੇ ਸਿਧਾਂਤਾਂ ਅਤੇ ਅਣਮੋਲ ਰਵਾਇਤਾਂ ਨੂੰ ਉਜਾਗਰ ਕੀਤਾ ਜਾ ਸਕੇ। ਸਾਰੀ ਸੰਗਤ ਨੇ ਪੂਰੇ ਉਤਸ਼ਾਹ ਨਾਲ ਸਿੰਘ ਸਾਹਿਬ ਜੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਪੂਰੇ ਤਨ, ਮਨ ਤੇ ਧਨ ਨਾਲ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦੇਣ ਦਾ ਵਾਅਦਾ ਕੀਤਾ।

ਇਸ ਮੌਕੇ ਬਲਕਾਰ ਸਿੰਘ ਭੁੱਲਰ, ਹਰਜਿੰਦਰ ਸਿੰਘ ਭੁੱਲਰ, ਅਨਵੀਰ ਸਿੰਘ ਬਰਾੜ, ਅਮਰੀਕ ਸਿੰਘ ਖੇਲਾ, ਡਾ. ਜਸਵੰਤ ਸਿੰਘ ਨਿਧਾਂਵਾਲਾ, ਸੁਰਜੀਤ ਸਿੰਘ ਨਿਧਾਂਵਾਲਾ, ਮੋਦਨ ਸਿੰਘ ਬਰਾੜ ਨਿਧਾਂਵਾਲਾ, ਜਸਵੀਰ ਸਿੰਘ ਨਿਧਾਂਵਾਲਾ, ਨਵਦੀਪ ਸਿੰਘ ਨਿਧਾਂਵਾਲਾ, ਸੁਖਚੈਨ ਸਿੰਘ ਭੁੱਲਰ, ਬਿੱਲਾ ਡਰੋਲੀ, ਲਾਡੀ ਡਰੋਲੀ, ਹਰਿੰਦਰਜੀਤ ਸਿੰਘ ਹੈਪੀ, ਗੌਰਵ ਮੋਗਾ, ਦੀਪਾ ਮੋਗਾ, ਗੁਰਨੀਤ ਸਿੰਘ ਮੋਗਾ, ਕਰਨਵੀਰ ਸਿੰਘ ਮੋਗਾ, ਹਰਪ੍ਰੀਤ ਸਿੰਘ ਮੋਗਾ ਅਤੇ ਕਈ ਹੋਰ ਨੌਜਵਾਨ ਹਾਜ਼ਰ ਸਨ।