ਵਿਆਹ ਸਮਾਗਮ

(ਪਿੰਡ ਬੋੜ੍ਹ, ਨੇੜੇ ਗੜਸ਼ੰਕਰ) – ਸ੍ਰ. ਸਤਨਾਮ ਸਿੰਘ ਨੇ ਬੱਚਿਆਂ ਦੇ ਵਿਆਹ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਢਾਡੀ ਦਰਬਾਰ ਕਰਵਾਇਆ। ਪਰਿਵਾਰ ਨੇ ਇਸ ਸਮਾਗਮ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਉੇਚੇਚੇ ਤੌਰ ‘ਤੇ ਸੱਦਾ ਪੱਤਰ ਦਿੱਤਾ।

ਸਿੰਘ ਸਾਹਿਬ ਨੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਦੁਆਰਾ ਜੀਵਣ ਜਿਉਣ ਦੇ ਦੱਸੇ ਰਾਹ ‘ਤੇ ਚੱਲਣ ਅਤੇ ਸਦਾ ਪੰਥ ਪ੍ਰਤੀ ਵਫਾਦਾਰੀ ਨਿਭਾਉਣ ਦੀ ਪ੍ਰੇਰਣਾ ਦਿੱਤੀ।

ਸਿੰਘ ਸਾਹਿਬ ਨੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਮਿਸ਼ਨ “ਪੰਥ ਤੇ ਗ੍ਰੰਥ” ਦੇ ਸਿਧਾਂਤ ਨੂੰ ਬਚਾਉਣ ਲਈ ਸਿੱਖ ਸੰਗਤ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਗਾਇਬ ਹੋਏ ਪਾਵਨ ਸਰੂਪਾਂ ਅਤੇ ਪੁਰਾਤਨ ਗ੍ਰੰਥਾਂ ਦਾ ਹਿਸਾਬ ਲੈਣ ਲਈ ਆਉਣ ਵਾਲੀ 7 ਨਵੰਬਰ ਨੂੰ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ, ਤਾਂ ਜੋ ਸਿੱਖ ਪੰਥ ਦੇ ਅਨਮੋਲ ਖਜਾਨੇ ਨੂੰ ਵਾਪਸ ਲਿਆਂਦਾ ਜਾ ਸਕੇ।