ਸ਼ਹੀਦਾਂ ਦੀ ਬੇਕਦਰੀ ਸਾਡੀ ਕੌਮ ਨੂੰ ਬਹੁਤ ਨੁਕਸਾਨ ਪਹੁੰਚਾਏਗੀ

(ਪਿੰਡ: ਬਤਾਲਾ, ਜ਼ਿਲ੍ਹਾ ਕਪੂਰਥਲਾ) –  ਅੱਜ 13 ਅਪ੍ਰੈਲ 1978 ਦੇ ਸ਼ਹੀਦ ਭਾਈ ਰਘਬੀਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅਜਾਇਬ ਘਰ ਵਿੱਚ ਉਨ੍ਹਾਂ ਦੀ ਤਸਵੀਰ ਲਗਾਈ ਗਈ। ਇਸ ਮੌਕੇ ਸਾਰੇ ਨਗਰ ਨਿਵਾਸੀ ਅਤੇ ਸ਼ਹੀਦ ਭਾਈ ਰਘਬੀਰ ਸਿੰਘ ਦੀ ਧਰਮਪਤਨੀ ਵੀ ਮੌਜੂਦ ਸਨ। ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਇਸ ਸਮਾਗਮ ਵਿੱਚ ਉਚੇਚੇ ਤੌਰ ‘ਤੇ ਬੁਲਾਇਆ ਗਿਆ।
 
ਸਿੰਘ ਸਾਹਿਬ ਨੇ ਕਿਹਾ ਕਿ ਅੱਜ ਦੀ ਸਿੱਖ ਲੀਡਰਸ਼ਿਪ ਅਤੇ ਪ੍ਰਬੰਧਕ ਕਮੇਟੀ ਨੇ 1978 ਦੇ ਸ਼ਹੀਦਾਂ ਦੀ ਯਾਦ ਨੂੰ ਲਗਾਤਾਰ ਨਜ਼ਰਅੰਦਾਜ ਕੀਤਾ ਹੈ। ਪ੍ਰਬੰਧਕ ਕਮੇਟੀ ਨੇ ਇਹਨਾਂ ਸ਼ਹੀਦਾਂ ਨੂੰ ਨਾ ਹੀ ਅਜਾਇਬਘਰ ਵਿੱਚ ਜਗ੍ਹਾ ਦਿੱਤੀ ਅਤੇ ਨਾ ਹੀ ਨਿਸ਼ਾਨੀ ਵਜੋਂ ਕੋਈ ਸ਼ਹਾਦਤਗਾਹ ਬਣਵਾਈ। ਸ਼ਹੀਦਾਂ ਦੀ ਬੇਕਦਰੀ ਸਾਡੀ ਕੌਮ ਨੂੰ ਬਹੁਤ ਨੁਕਸਾਨ ਪਹੁੰਚਾਏਗੀ।
 
ਇਸ ਮੌਕੇ ਮੌਜੂਦ ਸਾਰੀ ਸਿੱਖ ਸੰਗਤ ਨੇ ਪੰਥਕ ਅਕਾਲੀ ਲਹਿਰ ਵੱਲੋਂ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਦਾ ਭਰੋਸਾ ਦਿੱਤਾ, ਤਾਂ ਜੋ ਸਿੱਖ ਪੰਥ ਦੇ ਮਹਾਨ ਸਿਧਾਂਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।