“ਸ਼ਹੀਦੀ ਸਮਾਗਮ ਅਕਾਲੀ ਫੂਲਾ ਸਿੰਘ ਜੀ” ਪਿੰਡ: ਦੇਹਲਾ ਸ਼ੀਹਾਂ, ਸੰਗਰੂਰ

ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ‘ਅਕਾਲੀ ਫੂਲਾ ਸਿੰਘ ਜੀ’ ਦਾ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ। ਇਸ ਵਾਰ ਸਿੱਖ ਸੰਗਤ ਦੇ ਸੱਦੇ ‘ਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਸਿੰਘ ਸਾਹਿਬ ਨੇ ‘ਸ਼ਹੀਦ ਅਕਾਲੀ ਫੂਲਾ ਸਿੰਘ ਜੀ’ ਦੀਆਂ ਕੁਰਬਾਨੀਆਂ ਅਤੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਅਕਾਲੀ ਫੂਲਾ ਸਿੰਘ ਜੀ ਨੇ ਸਿੱਖੀ ਸਿਧਾਂਤਾਂ ਨੂੰ ਅਹਿਮੀਅਤ ਦਿੰਦਿਆਂ ‘ਮਹਾਰਾਜਾ ਰਣਜੀਤ ਸਿੰਘ’ ਦੀ ਬਾਦਸ਼ਾਹਤ ਦੀ ਵੀ ਪ੍ਰਵਾਹ ਨਹੀਂ ਕੀਤੀ ਸੀ, ਅਤੇ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਦੀ ਦ੍ਰਿੜਤਾ ਅਤੇ ‘ਸ੍ਰੀ ਅਕਾਲ ਤਖਤ ਸਾਹਿਬ’ ਦੇ ਨਿਜਾਮ ਅੱਗੇ ਝੁਕਣਾ ਪਿਆ ਸੀ। ਪਰ ਇਸਦੇ ਉਲਟ ਅੱਜ ਪ੍ਰਕਾਸ਼ ਸਿੰਘ ਬਾਦਲ ਜਿਹੜਾ ਆਪਣੇ-ਆਪ ਨੂੰ ਅੱਜ ਦਾ ਮਹਾਰਾਜਾ ਰਣਜੀਤ ਸਿੰਘ ਸਮਝਦਾ ਹੈ, ਸਿੱਖ ਕੌਮ ਦਾ ਗੁੱਸਾ ਅਤੇ ਛਿੱਤਰ ਬਾਦਲ ਦੇ ਮੂੰਹ ਤੱਕ ਪਹੁੰਚ ਗਿਆ ਹੈ, ਪਰ ਇਸਨੂੰ ਅਜੇ ਤੱਕ ਅਕਲ ਨਹੀਂ ਆਈ।  ਬਾਦਲ ਨੇ ‘ਪੰਥਕ ਪ੍ਰੰਪਰਾਵਾਂ’ ਦਾ ਘਾਣ ਕਰਕੇ ‘ਸ੍ਰੀ ਅਕਾਲ ਤਖਤ ਸਾਹਿਬ’ ਅਤੇ ‘ਪ੍ਰਬੰਧਕ ਕਮੇਟੀ’ ਨੂੰ ਆਪਣੇ ਪਰਿਵਾਰ ਦੀ ਜਾਇਦਾਦ ਸਮਝ ਰੱਖਿਆ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ‘ਸ੍ਰੀ ਅਕਾਲ ਤਖਤ ਸਾਹਿਬ’ ਦੇ ਸਿਧਾਂਤ ਬਚਾਉਣ ਲਈ ਤੁਸੀਂ ਵੀ ‘ਅਕਾਲੀ ਫੂਲਾ ਸਿੰਘ ਜੀ’ ਦੇ ਵਾਰਿਸ ਬਣਕੇ ‘ਦਸਮ ਪਾਤਸ਼ਾਹ ਜੀ’ ਦੇ ਸਨਮੁੱਖ ਪੇਸ਼ ਹੋਵੋ, ਅਤੇ ‘ਪ੍ਰਬੰਧਕ ਕਮੇਟੀ’ ਆਜਾਦ ਕਰਵਾਉਣ ਲਈ ‘ਪੰਥਕ ਅਕਾਲੀ ਲਹਿਰ’ ਨੂੰ ਬਲ ਬਖਸ਼ੋ।