ਸ਼ਰਧਾਂਜਲੀ ਸਮਾਗਮ – ਭਿੰਡਰ ਕਲਾਂ

(ਭਿੰਡਰ ਕਲਾਂ ) – ਮਹਾਨ ਮਹਾਂਪੁਰਸ਼ ਸੰਤ ਗਿਆਨੀ ਮੋਹਣ ਸਿੰਘ ਜੀ ਮੁਖੀ ਸੰਪਰਦਾ ਭਿੰਡਰਾਂ, ਜੋ ਕਿ ਪਿਛਲੇ ਦਿਨੀਂ ਸੱਚਖੰਡ ਪਿਆਨਾ ਕਰ ਗਏ ਸਨ।

ਅੱਜ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਪ੍ਰਧਾਨ ਪੰਥਕ ਅਕਾਲੀ ਲਹਿਰ ਨੇ ਵਿਸ਼ੇਸ਼ ਤੌਰ ਹਾਜ਼ਰੀ ਭਰੀ ਅਤੇ ਮਹਾਂਪੁਰਖਾਂ ਦੀ ਕਮਾਈ ਸਫਲ ਸੰਸਾਰਿਕ ਯਾਤਰਾ ਨੂੰ ਨਮਸਕਾਰ ਕੀਤੀ।
ਸੰਤ ਗਿਆਨੀ ਮੋਹਣ ਸਿੰਘ ਜੀ ਨੇ ਪੰਥਕ ਅਕਾਲੀ ਲਹਿਰ ਦੀ ਆਰੰਭਤਾ ਸਮੇਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਪੰਥ ਦੀ ਚੜ੍ਹਦੀਕਲਾ ਲਈ ਵਿਸ਼ੇਸ਼ ਸਿਰਪਾਉ ਦੇਕੇ ਥਾਪੜਾਂ ਦਿੱਤਾ ਜਿਸ ਦੀਆਂ ਬਰਕਤਾਂ ਅੱਜ ਪੰਥਕ ਸਫ਼ਾ ਵਿੱਚ ਝਲਕ ਪਾ ਰਹੀਆਂ ਹਨ। ਸਮੁੱਚੀ ਪੰਥਕ ਅਕਾਲੀ ਲਹਿਰ ਜਥੇਬੰਦੀ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਦੀ ਹੈ।

ਜਾਰੀ ਕਰਤਾ:

ਪੰਥਕ ਅਕਾਲੀ ਲਹਿਰ,
ਮੁੱਖ ਦਫਤਰ ਮੋਹਾਲੀ।