ਸ਼ਹੀਦੀ ਸਮਾਗਮ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ

(ਪਿੰਡ: ਲੌਂਗੋਵਾਲ) – ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਆਉ ਗੁਰੂ ਘਰ ਨਾਲ ਗੱਦਾਰੀ ਨਹੀਂ ਬਲਕਿ ਵਫ਼ਾਦਾਰੀ ਨਿਭਾਉਣ ਦੀ ਜਾਂਚ ਸਿੱਖੀਏ !!

ਸਿੱਖੀ ਸਿਦਕ ਖ਼ਾਤਰ ਬੰਦ-ਬੰਦ ਕਟਵਾ ਕੇ ਸ਼ਹੀਦੀ ਜਾਮ ਪੀਣ ਵਾਲੇ ਅਤੇ ਕੌਮ ਦੇ ਮਹਾਨ ਲਿਖਾਰੀ ਸ਼ਹੀਦ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ।

ਲੌਂਗੋਵਾਲ ‘ਚ ਮਨਾਏ ਗਏ ਸ਼ਹੀਦੀ ਸਮਾਗਮ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਸ਼ਹੀਦ ਭਾਈ ਮਨੀ ਸਿੰਘ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਸੰਗਤ ਨਾਲ ਆਪ ਜੀ ਦੇ ਜੀਵਨ ਭਰ ‘ਚ ਕੀਤੇ ਵਿਦਵਤਾ ਭਰੇ ਕਾਰਜਾਂ ਬਾਰੇ ਚਾਨਣਾ ਪਾਇਆ।

ਸਿੰਘ ਸਾਹਿਬ ਨੇ ਸੰਗਤ ਨੂੰ ਸੁਨੇਹਾ ਦਿੱਤਾ ਕਿ ਭਾਈ ਮਨੀ ਸਿੰਘ ਦੀਆਂ ਬੇਸ਼ਕੀਮਤੀ ਲਿਖਤਾਂ ਜਿਹੜੀਆਂ ਪ੍ਰਬੰਧਕ ਕਮੇਟੀ ਦੁਸ਼ਮਣਾਂ ਨੂੰ ਦੇ ਬੈਠੀ ਹੈ, ਉਨਾਂ ਨੂੰ ਵਾਪਸ ਮੰਗਵਾਉਣ ਲਈ ਜ਼ੋਰ ਪਾਈਏ ਤੇ ਦਬਾਅ ਬਣਾਉਣ ਲਈ ਪੰਥਕ ਅਕਾਲੀ ਲਹਿਰ ਦਾ ਡਟ ਕੇ ਸਾਥ ਦੇਈਏ ਤਾਂਕਿ ਪ੍ਰਬੰਧਕ ਕਮੇਟੀ ਦੀਆਂ ਨਾਲਾਇਕੀਆਂ ਨੂੰ ਸੁਧਾਰ ਕੇ ਪੰਥ ਦਾ ਖ਼ਜ਼ਾਨਾ ਬਚਾਇਆ ਜਾ ਸਕੇ।