ਸਾਲਾਨਾ ਗੁਰਮਤਿ ਸਮਾਗਮ 

(ਪਿੰਡ: ਕੁਲਾਰ, ਜ਼ਿਲ੍ਹਾ ਕਪੂਰਥਲਾ) –  ਇੱਥੇ ਇਲਾਕੇ ਦੀ ਸਿੱਖ ਸੰਗਤ ਵੱਲੋਂ ਹਰ ਸਾਲ 6, 7 ਤੇ 8 ਨਵੰਬਰ ਨੂੰ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ। ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਲਗਵਾਈ।

ਸਿੰਘ ਸਾਹਿਬ ਨੇ ਗੁਰਮਤਿ ਵਿਚਾਰਾਂ ਕਰਦਿਆਂ ਕਿਹਾ ਕਿ ਅਕਾਲ ਪੁਰਖ ਨਾਲ ਸੁਰਤ ਜੋੜਨ ਵਾਸਤੇ ਸਾਨੂੰ ਨਾਮ ਬਾਣੀ ਨਾਲ ਜੁੜਕੇ ਆਪਣੀ ਆਤਮਾ ਨੂੰ ਪਵਿੱਤਰ ਕਰਨਾ ਚਾਹੀਦਾ ਹੈ। ਸਿੰਘ ਸਾਹਿਬ ਨੇ ਨੌਜਵਾਨ ਵੀਰਾਂ ਨੂੰ ਗੁਰੂ ਵਾਲੇ ਬਣਨ ਲਈ ਸਾਬਤ ਸੂਰਤ ਹੋਣ ਲਈ ਪ੍ਰੇਰਿਆ ਅਤੇ ਕਿਹਾ ਕਿ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਵਧ-ਚੜ੍ਹ ਕੇ ਹਿੱਸਾ ਲਓ ਤਾਂ ਜੋ ਮੌਜੂਦਾ ਸਮੇਂ ‘ਚ ਪੰਥ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਕੇ ‘ਪੰਥ ਤੇ ਗ੍ਰੰਥ’ ਦੇ ਪਵਿੱਤਰ ਸਿਧਾਂਤ ਨੂੰ ਬਚਾਇਆ ਜਾ ਸਕੇ। ਸਿੰਘ ਸਾਹਿਬ ਨੇ ਬੀਬੀਆਂ ਨੂੰ ਵੀ ਮਾਈ ਭਾਗੋ ਦੀਆਂ ਵਾਰਸ ਬਣਕੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਅੱਗੇ ਆਉਣ ਲਈ ਪ੍ਰੇਰਿਆ।