“ਸੀਸ ਮਾਰਗ ਯਾਤਰਾ”

(ਸਥਾਨ: ਮੋਹਾਲੀ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ 10ਵੀਂ ਵਿਸ਼ਾਲ ‘ਸੀਸ ਮਾਰਗ ਯਾਤਰਾ’ ਕੱਢੀ ਗਈ। ਇਹ ਯਾਤਰਾ ਗੁ. ਸੀਸ ਗੰਜ ਸਾਹਿਬ ਚਾਂਦਨੀ ਚੌਂਕ, ਦਿੱਲੀ ਤੋਂ ਸ਼ੁਰੂ ਹੋਈ ਸੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਵੇਗੀ। ਇਸ ਯਾਤਰਾ ਦੇ ਮੋਹਾਲੀ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਵੀ ਹਾਜ਼ਰੀ ਲਗਵਾਈ। ਸਿੰਘ ਸਾਹਿਬ ਨੇ ਸਿੱਖ ਸੰਗਤ ਨਾਲ ਸਿੱਖ ਕੌਮ ਦੇ ਗੌਰਵਮਈ ਅਤੇ ਕੁਰਬਾਨੀਆਂ ਨਾਲ ਭਰੇ ਇਤਿਹਾਸ ਬਾਰੇ ਵਿਚਾਰਾਂ ਕੀਤੀਆਂ। ਸਿੰਘ ਸਾਹਿਬ ਨੇ ਦਿੱਲੀ ਕਿਸਾਨੀ ਮੋਰਚੇ ‘ਤੇ ਡਟੇ ਯੋਧਿਆਂ ਬਾਰੇ ਬੋਲਦਿਆਂ ਕਿਹਾ ਕਿ ਉਹ ਸਾਰੇ ਵੀ ਵਾਹਿਗੁਰੂ ਦੀ ਕ੍ਰਿਪਾ ਸਦਕਾ ਹੀ ਚੜ੍ਹਦੀਕਲਾ ਵਿੱਚ ਹਨ।