“ਸੰਗਰੂਰ ਰੈਲੀ ਨੇ ਬਾਦਲਾਂ ਦੀ ਕੀਤੀ ਨੀਂਦ ਹਰਾਮ”

‘ਪੰਜਾਬ ਬਚਾਓ ਪੰਥ ਬਚਾਓ’ ਦੇ ਨਾਅਰੇ ਹੇਠ ਢੀਂਡਸਾ ਪਰਿਵਾਰ ਵੱਲੋਂ ਸੰਗਰੂਰ ‘ਚ ਵਿਸ਼ਾਲ ਰੈਲੀ ਕੀਤੀ ਗਈ। ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।
ਸਿੰਘ ਸਾਹਿਬ ਨੇ ਹਜ਼ਾਰਾਂ ਦੀ ਗਿਣਤੀ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਚੱਪੜਚਿੜੀ ਦੇ ਮੈਦਾਨ ਵਿੱਚ ਵਜੀਰ ਖਾਨ ਬਣੇ ਬਾਦਲ ਨੂੰ ਡਾਂਗਾ ਨਾਲ ਭਜਾਉਣਾ ਹੈ। ਆਓ ਹੁਣ ਸਮਾਂ ਆ ਗਿਆ ਹੈ ਬਾਦਲਾਂ ਦੇ ਕਬਜ਼ੇ ਵਿੱਚੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਈਏ।

ਸਿੰਘ ਸਾਹਿਬ ਦੇ ਭਾਸ਼ਣ ਦੌਰਾਨ ਸਾਰੀ ਸਿੱਖ ਸੰਗਤ ਨੇ ਵਾਰ-ਵਾਰ ਜੈਕਾਰੇ ਛੱਡ ਕੇ ਸਿੰਘ ਸਾਹਿਬ ਦੇ ਬੋਲਾਂ ਨੂੰ ਸਹਿਮਤੀ ਦਿੱਤੀ।
50,000 ਦੇ ਇਸ ਇਕੱਠ ਵਿੱਚ ਸਾਰੇ ਅਕਾਲੀ ਦਲ ਟਕਸਾਲੀ ਲੀਡਰ ਵੀ ਪਹੁੰਚੇ ਹੋਏ ਸਨ।

ਸਿੱਖ ਸੰਗਤ ਨੇ ਗੁਰਧਾਮਾਂ ਨੂੰ ਬਾਦਲ ਤੋਂ ਆਜ਼ਾਦ ਕਰਵਾਉਣ, SGPC ਦੀਆਂ ਚੋਣਾਂ ਜਲਦ ਕਰਵਾਉਣ, ਬੇਅਦਬੀ ਕਾਂਡ ਦੀ ਨਿਰਪੱਖ ਜਾਂਚ ਕਰਵਾਉਣ, ਹੋਰਾਂ ਸੂਬਿਆਂ ‘ਚ ਗੁਰਧਾਮਾਂ ਨੂੰ ਸੁਰੱਖਿਅਤ ਕਰਨ ਸੰਬੰਧੀ ਹੋਰ ਵੀ ਕਈ ਮਤੇ ਪਾਸ ਕੀਤੇ।