“ਹਲਕਾ ਬੱਸੀ ਪਠਾਣਾਂ ‘ਚ ‘ਪੰਥਕ ਅਕਾਲੀ ਲਹਿਰ’ ਨੂੰ ਮਿਲਿਆ ਵੱਡਾ ਹੁਲਾਰਾ”

“ਹਲਕਾ ਬੱਸੀ ਪਠਾਣਾਂ ‘ਚ ‘ਪੰਥਕ ਅਕਾਲੀ ਲਹਿਰ’ ਨੂੰ ਮਿਲਿਆ ਵੱਡਾ ਹੁਲਾਰਾ”

ਹਲਕਾ ਬੱਸੀ ਪਠਾਣਾਂ ਦੇ ਨਾਮਵਾਰ ਆਗੂ ਜਥੇਦਾਰ ਭਾਈ ਅਮਰੀਕ ਸਿੰਘ ਰੋਮੀ ਦੇ ਗ੍ਰਹਿ ਵਿਖੇ ਰੱਖੀ ਇਕੱਤਰਤਾ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ‘ਪੰਥਕ ਅਕਾਲੀ ਲਹਿਰ’ ‘ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ‘ਪੰਥਕ ਅਕਾਲੀ ਲਹਿਰ’ ‘ਚ ਸ਼ਾਮਿਲ ਕੀਤਾ। ਜਥੇਦਾਰ ਭਾਈ ਰੋਮੀ ਨੇ ਪੂਰਨ ਸਮਰਥਨ ਦੇਣ ਅਤੇ ਪੰਥਕ ਅਕਾਲੀ ਲਹਿਰ ਦੇ ਧਾਰਮਿਕ ਮਿਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣ ‘ਚ ਕੋਈ ਵੀ ਕਸਰ ਨਾ ਛੱਡਣ ਦਾ ਪ੍ਰਣ ਲਿਆ।

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਦਾ ਹਰ ਵਰਕਰ ਪਿੰਡ-ਪਿੰਡ ਪਹੁੰਚ ਕਰੇ ਅਤੇ ਦਹਾਕਿਆਂ ‘ਤੋਂ ਗੁਰੂ ਘਰਾਂ ‘ਤੇ ਕਾਬਜ਼ ਬਾਦਲ ਟੋਲੇ ਨੂੰ ਹੁਣ ਚਲਦਾ ਕੀਤਾ ਜਾਵੇ। ਇਸ ਮੌਕੇ ਹਾਜ਼ਰ ਮਸਤਾਨ ਸਿੰਘ ਸਾਬਕਾ ਸਰਪੰਚ ਮਾਜਰੀ, ਦਿਲਬਾਗ ਸਿੰਘ ਸਾਬਕਾ ਸਰਪੰਚ, ਨੰਬਰਦਾਰ ਰਾਏਪੁਰ, ਰਣਜੀਤ ਸਿੰਘ ਆੜ੍ਹਤੀ ਫਤਿਹਗੜ੍ਹ ਨਿਊਆਂ, ਸੁਰਿੰਦਰ ਸਿੰਘ ਛਿੰਦੀ ਸਰਪੰਚ ਸੁਹਾਵੀ, ਭਾਈ ਜਗਦੀਪ ਸਿੰਘ ਹਰਗਣਾਂ ਸਿੱਖ ਪ੍ਰਚਾਰਕ, ਗੁਰਚਰਨ ਸਿੰਘ ਕੋਟਲਾ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਚਰਨ ਸਿੰਘ ਰਾਏਪੁਰ ਪ੍ਰਧਾਨ ਗੁ. ਪ੍ਰਬੰਧਕ ਕਮੇਟੀ ਰਾਇਪੁਰ ਮਾਜਰੀ, ਜਗਜੀਤ ਸਿੰਘ ਜੋਗੀ ਰਾਏਪੁਰ, ਦਲਜੀਤ ਸਿੰਘ ਹਨੀ ਰਾਏਪੁਰ, ਭਜਨ ਸਿੰਘ ਗੋਗੀ ਭੜੀ, ਜਰਨੈਲ ਸਿੰਘ ਖਾਲਸਾ ਢੋਲੇਵਾਲ ਅਤੇ ਹੋਰ ਪਤਵੰਤੇ ਸੱਜਣਾਂ ਨੇ ਆਪਣੇ-ਆਪਣੇ ਇਲਾਕੇ ਵਿੱਚ ‘ਪੰਥਕ ਅਕਾਲੀ ਲਹਿਰ’ ਦੇ ਮਿਸ਼ਨ ਨੂੰ ਲੈ ਕੇ ਜਾਣ ਦਾ ਭਰੋਸਾ ਦਿੱਤਾ।

ਇਸ ਸਮੇਂ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ (SGPC ਮੈਂਬਰ), ਲਹਿਰ ਦੇ ਮੁੱਖ ਦਫਤਰ ਸਕੱਤਰ ਸ. ਅੰਮ੍ਰਿਤ ਸਿੰਘ ਰਤਨਗੜ੍ਹ, ਹਰਕੀਰਤ ਸਿੰਘ ਭੜੀ, ਜਸਵੰਤ ਸਿੰਘ ਘੁੱਲੂ ਮਾਜਰਾ, ਬਾਬਾ ਸਿਮਰਜੋਤ ਸਿੰਘ ਭੜੀ ਵਾਲੇ, ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਅਤੇ ਭਾਈ ਅਵਤਾਰ ਸਿੰਘ ਜੱਥਾ ਰੰਧਾਵਾ ਵੀ ਹਾਜ਼ਰ ਸਨ।