ਹਲਕਾ ਬੱਸੀ ਪਠਾਣਾਂ ‘ਚ ਪੰਥਕ ਅਕਾਲੀ ਲਹਿਰ ਦੀਆਂ ਸਰਗਰਮੀਆਂ ਹੋਈਆਂ ਤੇਜ਼

 
ਬੀਤੇ ਦਿਨੀਂ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾਂ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਪੰਥਕ ਅਕਾਲੀ ਲਹਿਰ ਦੇ ਕੁਝ ਮੈਂਬਰਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਮੈਂਬਰਾਂ ਨਾਲ ਅਗਾਂਹ ਦੀ ਵਿਉਂਤਬੰਦੀ ਨੂੰ ਲੈ ਕੇ ਬੈਠਕ ਕੀਤੀ। ਜਿਸ ਵਿੱਚ ਪੰਥਕ ਅਕਾਲੀ ਲਹਿਰ ਦੀ ਅਵਾਜ਼ ਹਰ ਘਰ ਤੱਕ ਪਹੁੰਚਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਸਭ ਮੈਂਬਰ ਸਾਹਿਬਾਨਾਂ ਨੇ ਆਪਣੇ ਵਿਚਾਰ ਰੱਖੇ ਅਤੇ ਸਮੂਹ ਮੈਂਬਰਾਂ ਨੇ ਪ੍ਰਮੁੱਖ ਆਗੂ ਪੰਥਕ ਅਕਾਲੀ ਲਹਿਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਵਿੱਚ ਲੰਗਰਾਂ ਦੀ ਮਰਿਆਦਾ ਕਾਇਮ ਰੱਖਵਾਈ ਜਾਵੇ ਅਤੇ ਬਤੌਰ ਮੈਂਬਰ ਗੁਰਦੁਆਰਾ ਸ਼੍ਰੋਮਣੀ ਕਮੇਟੀ ਭਾਈ ਰੰਧਾਵਾ ਨੇ ਸਭ ਮੈਂਬਰਾਂ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿੱਤਾ।
ਇਸ ਮੌਕੇ ਪ੍ਰੋਫੈਸਰ ਧਰਮਜੀਤ ਸਿੰਘ ਮਾਨ ਮੈਂਬਰ ਨੌਜਵਾਨ ਵਿੰਗ ਪੰਥਕ ਅਕਾਲੀ ਲਹਿਰ, ਰਤਨ ਸਿੰਘ ਬਾਜਵਾ, ਗੁਰਮੀਤ ਸਿੰਘ ਗੰਢੂਆ, ਜੈ ਕ੍ਰਿਸ਼ਨ, ਅਵਤਾਰ ਸਿੰਘ ਬੱਸੀ ਪਠਾਣਾਂ ਅਤੇ ਪੰਥਕ ਅਕਾਲੀ ਲਹਿਰ ਬੱਸੀ ਪਠਾਣਾਂ ਦੇ ਮੈਂਬਰ ਹਾਜ਼ਰ ਸਨ।