“ਜ਼ਿਲ੍ਹਾ ਬਰਨਾਲਾ ਤੋਂ ਪੰਥਕ ਅਕਾਲੀ ਲਹਿਰ ਨੂੰ ਵੱਡਾ ਸਹਿਯੋਗ”

(ਪਿੰਡ: ਮੂੰਮ, ਜਿਲ੍ਹਾ ਬਰਨਾਲਾ)
 
ਸਿੱਖ ਸੰਗਤ ਦੇ ਨਿੱਘੇ ਸੱਦੇ ‘ਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਇਸ ਇਲਾਕੇ ਵਿੱਚ ਪਹੁੰਚੇ। ਸਿੰਘ ਸਾਹਿਬ ਨੇ ਸੰਗਤ ਨਾਲ ਪੰਥਕ ਮਸਲਿਆਂ ‘ਤੇ ਵਿਚਾਰਾਂ ਕਰਦਿਆਂ ਕਿਹਾ ਕਿ ਪੰਥਕ ਅਕਾਲੀ ਲਹਿਰ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ਨੂੰ ਬਚਾਉਣ ਲਈ ਆਪਣੀ ਹਰ ਵਾਹ ਲਾ ਦੇਵੇਗੀ। ਸਿੰਘ ਸਾਹਿਬ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਆਓ ਇਕੱਠੇ ਹੋ ਕੇ ਗੁਰੂਘਰਾਂ ‘ਤੇ ਕਾਬਜ਼ ਅਜੋਕੇ ਨਰੈਣੂ ਮਹੰਤਾਂ ਨੂੰ ਬਾਹਰ ਕੱਢੀਏ। ਸਮੁੱਚੀ ਸੰਗਤ ਸਮੇਤ ਬੀਬੀਆਂ ਨੇ ਸਿੰਘ ਸਾਹਿਬ ਦੇ ਬੋਲਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਪੰਥਕ ਅਕਾਲੀ ਲਹਿਰ ਨੂੰ ਪੂਰਨ ਸਮਰਥਨ ਦੇਣ ਦਾ ਵਾਅਦਾ ਕੀਤਾ।

ਗੁਰਮੇਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਮੌਕੇ ਗੁਰਮੀਤ ਸਿੰਘ ਸਰਪੰਚ, ਬੂਟਾ ਸਿੰਘ ਮੈਂਬਰ, ਨਿਰਭੈ ਸਿੰਘ ਮੈਂਬਰ, ਸਵਰਨ ਸਿੰਘ ਕਮੇਟੀ ਪ੍ਰਧਾਨ, ਬਿਸਾਖਾ ਸਿੰਘ ਕਮੇਟੀ ਪ੍ਰਧਾਨ, ਨਿਰਭੈ ਸਿੰਘ ਕਲੱਬ ਪ੍ਰਧਾਨ, ਪਰਮਜੀਤ ਸਿੰਘ ਕਲੱਬ ਪ੍ਰਧਾਨ, ਧਰਮਿੰਦਰ ਸਿੰਘ, ਬਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਸਿੱਖ ਸੰਗਤ ਮੌਜੂਦ ਸੀ।