“1 ਮਾਰਚ ਦੀ ਜ਼ਿਲ੍ਹਾ ਪੱਧਰੀ ਕਾਨਫਰੰਸ ਸੰਬੰਧੀ ਸਿੱਖ ਸੰਗਤ ‘ਚ ਭਾਰੀ ਉਤਸ਼ਾਹ” ਪਿੰਡ: ਹਰਿਆਊ, ਪਾਤੜਾਂ

ਇਲਾਕੇ ਦੀ ਸਿੱਖ ਸੰਗਤ ਵੱਲੋਂ ‘ਪੰਥਕ ਅਕਾਲੀ ਲਹਿਰ’ ਵੱਲੋਂ ਕੀਤੇ ਜਾ ਰਹੇ ਕਾਰਜਾਂ ‘ਤੇ ਵਿਚਾਰ-ਵਿਟਾਂਦਰਾ ਕੀਤਾ ਗਿਆ।
ਸਾਰੀ ਸਿੱਖ ਸੰਗਤ ਨੇ 1 ਮਾਰਚ ਨੂੰ ਪਿੰਡ ਘੱਘਾ ਜ਼ਿਲ੍ਹਾ ਪਟਿਆਲਾ ਵਿਖੇ ਹੋਣ ਜਾ ਰਹੀ ਜ਼ਿਲ੍ਹਾ ਪੱਧਰੀ ਕਾਨਫਰੰਸ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦਾ ਵਾਅਦਾ ਕੀਤਾ।

ਪਿੰਡ: ਰੋਘਲਾ, ਦਿੜ੍ਹਬਾ

ਜਥੇਦਾਰ ਭਾਈ ਰਣਜੀਤ ਸਿੰਘ ਇਸ ਇਲਾਕੇ ਵਿੱਚ ਭੋਗ ਸਮਾਗਮ ਵਿੱਚ ਪਹੁੰਚੇ। ਭੋਗ ਤੋਂ ਬਾਅਦ ਇਲਾਕੇ ਦੀ ਸਿੱਖ ਸੰਗਤ ਨੇ ਸਿੰਘ ਸਾਹਿਬ ਵੱਲੋਂ ‘ਪੰਥ’ ਦੀ ਚੜ੍ਹਦੀਕਲਾ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ‘ਪੰਥਕ ਅਕਾਲੀ ਲਹਿਰ’ ਦੀ 1 ਮਾਰਚ ਨੂੰ ਪਿੰਡ ਘੱਘਾ ਵਿਖੇ ਹੋਣ ਜਾ ਰਹੀ ਜ਼ਿਲ੍ਹਾ ਪੱਧਰੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਭਰੋਸਾ ਦਿੱਤਾ।