SGPC ਪ੍ਰਧਾਨ ਬੀਬੀ ਜਗੀਰ ਕੌਰ ਦਾ ਕੀਤਾ ਜਬਰਦਸਤ ਵਿਰੋਧ – ਦੌਰਾ ਰੱਦ

SGPC ਪ੍ਰਧਾਨ ਬੀਬੀ ਜਗੀਰ ਕੌਰ ਦਾ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਜਬਰਦਸਤ ਵਿਰੋਧ, ਬੀਬੀ ਜੀ ਬਿਲਕੁਲ ਨੇੜੇ ਆ ਕੇ ਵਾਪਸ ਭੱਜੀ

(ਸਥਾਨ: ਟਾਹਲੀਆਣਾ ਸਾਹਿਬ, ਜ਼ਿਲ੍ਹਾ ਲੁਧਿਆਣਾ) – ਅੱਜ ਪੰਥਕ ਅਕਾਲੀ ਲਹਿਰ ਦੇ ਨੌਜਵਾਨ ਆਗੂਆਂ ਨੇ SGPC ਪ੍ਰਧਾਨ ਬੀਬੀ ਜਗੀਰ ਕੌਰ ਦੀ ਇਸ ਇਲਾਕੇ ਵਿੱਚ ਫੇਰੀ ਦੌਰਾਨ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ।
ਜਿਸ ਦੇ ਡਰੋਂ ਬੀਬੀ ਜਗੀਰ ਕੌਰ ਨੂੰ ਆਪਣਾ ਇਹ ਦੌਰਾ ਰੱਦ ਕਰਨਾ ਪਿਆ।

ਸਾਰੇ ਨੌਜਵਾਨਾਂ ਨੇ ਹੱਥਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਬੈਨਰ ਅਤੇ ਕਾਲੀਆਂ ਝੰਡੀਆਂ ਫੜ੍ਹ ਕੇ ਬੀਬੀ ਜਗੀਰ ਕੌਰ ਦਾ ਵਿਰੋਧ ਕੀਤਾ। ਇਹਨਾਂ ਬੈਨਰਾਂ ‘ਤੇ ਖਾਸ ਕਰਕੇ ਗਾਇਬ ਹੋਏ 328 ਪਾਵਨ ਸਰੂਪਾਂ ਬਾਰੇ ਸਵਾਲ ਲਿਖੇ ਹੋਏ ਸਨ, ਇਸ ਤੋਂ ਇਲਾਵਾ ਨੌਜਵਾਨਾਂ ਨੇ ਕਈ ਬੈਨਰਾਂ ‘ਤੇ “ਰੋਮਾਂ ਦੀ ਬੇਅਦਬੀ ਕਰਨ ਵਾਲੀ ਪ੍ਰਧਾਨ ਮੁਰਦਾਬਾਦ” ਵੀ ਲਿਖਿਆ ਹੋਇਆ ਸੀ।

ਇੱਥੇ ਮੌਜੂਦ ਸਾਰੀ ਸਿੱਖ ਸੰਗਤ ਨੇ ਬੀਬੀ ਜਗੀਰ ਕੌਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਜਿਸ ਦੇ ਚੱਲਦਿਆਂ ਬੀਬੀ ਜਗੀਰ ਕੌਰ ਨੂੰ ਇਸ ਇਲਾਕੇ ਦਾ ਦੌਰਾ ਰੱਦ ਕਰਨਾ ਪਿਆ।ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਨੌਜਵਾਨ ਆਗੂ ਸ੍ਰ. ਲਖਵੰਤ ਸਿੰਘ ਦਬੁਰਜੀ, ਗੁਰਮਿੰਦਰ ਸਿੰਘ ਗੋਗੀ, ਹਰਦੀਪ ਸਿੰਘ ਆਂਡਲੂ, ਭਾਈ ਬਿਸਾਖਾ ਸਿੰਘ ਅਤੇ ਕਈ ਹੋਰ ਨੌਜਾਵਾਨਾਂ ਨੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਬਿਲਕੁਲ ਨੇੜੇ ਆ ਕੇ ਵਾਪਸ ਭੱਜ ਗਈ।