“ਆਓ ਅਕਾਲ ਪੁਰਖ ਦੇ ਅਕਾਲੀ ਬਾਗ ਨੂੰ ਮੁੜ ਹਰਾ-ਭਰਾ ਬਣਾਈਏ”

ਪਿੰਡ: ਬੁੱਟਰ ਕਲਾਂ, ਗੁਰਦਾਸਪੁਰ –

ਸ੍ਰ. ਸੁਖਦੇਵ ਸਿੰਘ ਦੇ ਗ੍ਰਹਿ ਵਿਖੇ “ਅਕਾਲ ਪੁਰਖ” ਦੀਆਂ ਬਖਸ਼ੀਆਂ ਦਾਤਾ ਦੇ ਸ਼ੁਕਰਾਨੇ ਲਈ ਰੱਖੇ ਸਮਾਗਮ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਆਪਣੀ ਹਾਜ਼ਰੀ ਭਰੀ। ਸਿੰਘ ਸਾਹਿਬ ਨੇ “ਦਸਮ ਪਾਤਸ਼ਾਹ ਜੀ” ਦੀਆਂ ਕੁਰਬਾਨੀਆਂ ਬਾਰੇ ਵਿਚਾਰਾਂ ਕਰਦੇ ਦੱਸਿਆ ਕਿ ਕਿਵੇਂ “ਗੁਰੂ ਸਾਹਿਬ” ਨੇ ਆਪਣੇ “ਪੁੱਤਰਾਂ” ਦਾ ਬਲਿਦਾਨ ਦੇ ਕੇ ਸਾਨੂੰ ਮਹਾਨ ਖਾਲਸਾ ਧਰਮ ਦਿੱਤਾ ਅਤੇ ਸਰਦਾਰੀਆਂ ਬਖਸ਼ੀਆਂ। ਸਾਨੂੰ ਆਪਣਾ ਫਰਜ਼ ਪਛਾਣ ਕੇ ਖਾਲਸਾ ਧਰਮ ਦੀ ਚੜ੍ਹਦੀਕਲਾ ਲਈ ਕੰਮ ਕਰਨਾ ਚਾਹੀਦਾ, ਤਾਂ ਜੋ “ਅਕਾਲ ਪੁਰਖ” ਨੂੰ ਲੇਖਾ ਦੇਣ ਸਮੇਂ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ।

ਸਿੰਘ ਸਾਹਿਬ ਨੇ ਕਿਹਾ ਕਿ ਆਓ ਹੁਣ ਸਮਾਂ ਆ ਗਿਆ ਹੈ ਕਿ ਖਾਲਸਾ ਧਰਮ ਦੇ ਪਵਿੱਤਰ “ਸਿਧਾਂਤਾਂ” ਨੂੰ ਖਤਮ ਕਰ ਰਹੇ ਬਾਦਲ ਪਰਿਵਾਰ ਤੋਂ ਪ੍ਰਬੰਧਕ ਕਮੇਟੀ ਅਤੇ “ਸ਼੍ਰੀ ਅਕਾਲ ਤਖਤ ਸਾਹਿਬ” ਆਜ਼ਾਦ ਕਰਵਾਈਏ। ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਸਿੰਘ ਸਾਹਿਬ ਜੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ।

Leave a Reply