“ਗੁਰੂ ਨਾਲ ਵਫਾ ਕਰਕੇ ਸੱਚੇ ਅਕਾਲੀ ਬਣੋ, ਝੂਠੇ ਅਕਾਲੀ (ਬਾਦਲ ਪਰਿਵਾਰ) ਤੋਂ ਕਿਨਾਰਾ ਕਰੋ”

ਪਿੰਡ: ਕਣਕਵਾਲ, ਸੰਗਰੂਰ

“ਦਸਮ ਪਾਤਸ਼ਾਹ ਜੀ” ਦੇ ਆਗਮਨ ਪੁਰਬ ਨੂੰ ਸਮਰਪਿਤ ਸਮਾਗਮ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਪਣੀ ਹਾਜ਼ਰੀ ਲਵਾਉਂਦਿਆਂ “ਦਸਮੇਸ਼ ਪਿਤਾ ਜੀ” ਦੇ ਜੀਵਨ ਬਾਰੇ ਵਿਚਾਰਾਂ ਕੀਤੀਆਂ। ਉਹਨਾਂ ਕਿਹਾ ਕਿ “ਗੁਰੂ ਸਾਹਿਬ ਨੇ ਸਿੱਖਾਂ ਨੂੰ ਇੱਕ ‘ਅਕਾਲ ਪੁਰਖ’ ਦਾ ਪੁਜਾਰੀ ਬਣਾਇਆ, ਅਤੇ ਅਕਾਲ ਦਾ ਪੁਜਾਰੀ ਹੀ ਅਕਾਲੀ ਅਖਵਾਉਂਦਾ। ਤੁਸੀਂ ਗੁਰੂ ਨਾਲ ਵਫਾ ਕਰਕੇ ਸੱਚੇ ਅਕਾਲੀ ਬਣੋ ਅਤੇ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੇ ਝੂਠੇ ਅਕਾਲੀ (ਬਾਦਲ ਪਰਿਵਾਰ) ਤੋਂ ਕਿਨਾਰਾ ਕਰੋ”।

ਸਿੰਘ ਸਾਹਿਬ ਨੇ ਸਿੱਖ ਬੀਬੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਮਾਤਾ ਭਾਗ ਕੌਰ ਜੀ ਦੀਆਂ ਵਾਰਸ ਬਣਕੇ ਪੰਥ ਦੀ ਚੜ੍ਹਦੀਕਲਾ ਲਈ ਅੱਗੇ ਆਉਣ ਅਤੇ ਇਸ ਵਾਰ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਆਪਣੀ ਵੋਟ ਵੀ ਜਰੂਰ ਬਣਾਉਣ।

Leave a Reply