“ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ”

ਖਾਲਸਾ ਵਿੱਦਿਅਕ ਸੰਸਥਾ ਸਰਹਾਲੀ ਕਲਾਂ

ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿੱਖ ਸੰਗਤ ਨੂੰ “ਦਸਮੇਸ਼ ਪਿਤਾ” ਜੀ ਦੇ ਪਵਿੱਤਰ ਜੀਵਨ ਅਤੇ ਅਦੁੱਤੀ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ।

ਸਿੰਘ ਸਾਹਿਬ ਨੇ ਕਿਹਾ ਕਿ “ਸ੍ਰੀ ਗੁਰੂ ਗੋਬਿੰਦ ਸਿੰਘ” ਜੀ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਨਿਆਰਾ ਖਾਲਸਾ ਪੰਥ ਦੇ ਕੇ ਦੁਨੀਆਂ ‘ਚ ਸਾਡੀ ਵੱਖਰੀ ਪਹਿਚਾਣ ਬਣਾਈ। ਪਰ ਅੱਜ ਬਾਦਲ ਪਰਿਵਾਰ ਸਾਡੀਆਂ ਪੰਥਕ ਮਰਿਯਾਦਾਵਾਂ ਨੂੰ ਢਹਿ-ਢੇਰੀ ਕਰਨ ‘ਤੇ ਲੱਗਾ ਹੋਇਆ। ਸੋ ਸਾਡਾ ਫਰਜ਼ ਬਣਦਾ “ਪੰਥ ਤੇ ਗ੍ਰੰਥ” ਦੇ ਸਿਧਾਂਤ ਨੂੰ ਬਚਾਉਣ ਲਈ ‘ਅਕਾਲ ਤਖਤ ਸਾਹਿਬ’ ਨੂੰ ਬਾਦਲ ਤੋਂ ਆਜਾਦ ਕਰਵਾਈਏ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਤੁਸੀਂ ਚਾਹੇ ਕਿਸੇ ਸਿਆਸੀ ਪਾਰਟੀ ‘ਚ ਰਹੋ, ਪਰ ਆਪਣੇ ਧਰਮ ਨੂੰ ਬਚਾਉਣ ਲਈ ਇੱਕ ਝੰਡੇ ਹੇਠ ਇਕੱਠੇ ਹੋਵੋ।

ਸਾਰੀ ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਕੌਮ ਦੀ ਅਗਵਾਈ ਕਰਨ ਨੂੰ ਕਿਹਾ ਤੇ ਪੂਰਨ ਤੌਰ ‘ਤੇ ਸਹਿਯੋਗ ਦਾ ਵਾਅਦਾ ਕੀਤਾ।

Leave a Reply