ਨਿਗੁਰੇ ਬਾਦਲ ਦਾ ਖਹਿੜਾ ਛੱਡਕੇ ਕੌਮ ਦੀ ਚੜ੍ਹਦੀਕਲਾ ਲਈ ਕੰਮ ਕਰੋ

ਸੁਲਤਾਨ ਖਾਂ, ਨੇੜੇ ਰਾਏਕੋਟ – ਜਥੇਦਾਰ ਭਾਈ ਰਣਜੀਤ ਸਿੰਘ ਨੇ ਅੱਜ ਜਥੇਦਾਰ ਭਾਈ ਕੁਲਦੀਪ ਸਿੰਘ (ਸਾਬਕਾ ਅਕਾਲੀ ਲੀਡਰ) ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਭਾਈ ਸਾਹਿਬ ਸੱਚੇ-ਸੁੱਚੇ ਇਕਲਾਖ਼ ਵਾਲੇ ਇਨਸਾਨ ਸਨ, ਜਿੰਨ੍ਹਾਂ ਨੇ ਆਪਣੇ ਸਮੇਂ ਵਿੱਚ ਧਰਮ ਪ੍ਰਚਾਰ ਕਰਦਿਆਂ 100-100 ਕਿਲੋਮੀਟਰ ਤੱਕ ਦਾ ਪੈਂਡਾ ਆਪਣੇ ਸਾਇਕਲ ‘ਤੇ ਕੱਢਿਆ ਅਤੇ ਗੁਰੂਘਰ ਦਾ ਇੱਕ ਪੈਸਾ ਵੀ ਨਿੱਜੀ ਹਿੱਤਾਂ ਲਈ ਨਹੀਂ ਵਰਤਿਆ। ਪਰ ਅੱਜ ਦੇ ਅਕਾਲੀ ਸੁੱਚੇ ਸਿੰਘ ਲੰਗਾਹ ਨੂੰ ਬਲਾਤਕਾਰ ਦੇ ਕੇਸ ਵਿੱਚੋਂ ਬਾਹਰ ਆਉਣ ‘ਤੇ “ਸੁੱਚਾ ਸਿਆਂ ਤੇਰੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ..” ਵਰਗੇ ਨਾਹਰੇ ਲਾਉਂਦੇ ਆ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਨਿਗੁਰੇ ਬਾਦਲ ਦਾ ਖਹਿੜਾ ਛੱਡਕੇ ਕੌਮ ਦੀ ਚੜ੍ਹਦੀਕਲਾ ਲਈ ਕੰਮ ਕਰੋ।

Leave a Reply