“ਪੰਥਕ ਅਕਾਲੀ ਲਹਿਰ ਨੂੰ ਮਿਲਿਆ ਵੱਡਾ ਸਮਰਥਨ” – ਗੁ. ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ

ਪਿੰਡ: ਰੱਤਾ, ਹਲਕਾ ਡੇਰਾ ਬਾਬਾ ਨਾਨਕ।

ਇਸ ਇਲਾਕੇ ਵਿੱਚ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਮੈਂਬਰ SGPC ਦੀ ਅਗਵਾਈ ਵਿੱਚ ‘ਪੰਥਕ ਅਕਾਲੀ ਲਹਿਰ’ ਦੀ ਮੀਟਿੰਗ ਕਰਵਾਈ ਗਈ। ਜਿਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਖਾਸ ਤੌਰ ‘ਤੇ ਸ਼ਮੂਲੀਅਤ ਕੀਤੀ।

ਸਿੰਘ ਸਾਹਿਬ ਨੇ SGPC ਦੇ ਮੌਜੂਦਾ ਪ੍ਰਬੰਧ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ SGPC ਅਤੇ ‘ਸ੍ਰੀ ਅਕਾਲ ਤਖਤ ਸਾਹਿਬ’ ਉੱਤੇ ਬਾਦਲ ਪਰਿਵਾਰ ਦਾ ਕਬਜਾ ਹੈ। ਬਾਦਲ ਪਰਿਵਾਰ ਦੀ ਮਰਜੀ ਅਨੁਸਾਰ ਹੀ ਸਾਰੇ ਫੈਸਲੇ ਲਏ ਜਾਂਦੇ ਹਨ। ਬਾਦਲਾਂ ਨੇ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ਨੂੰ ਰੋਲ ਕੇ ਰੱਖ ਦਿੱਤਾ ਅਤੇ ਆਪਣੇ ਨਿੱਜੀ ਮੁਫਾਦਾਂ ਲਈ SGPC ਨੂੰ ਰਾਜਨੀਤਿਕ ਹਿੱਤਾਂ ਲਈ ਵਰਤਿਆ।

ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਬੋਲਦਿਆਂ ਕਿਹਾ ਕਿ ਅਸੀਂ ਪੂਰਨ ਤੌਰ ‘ਤੇ ‘ਪੰਥਕ ਅਕਾਲੀ ਲਹਿਰ’ ਨੂੰ ਸਮਰਥਨ ਦਿੰਦੇ ਹਾਂ ਅਤੇ ਪੰਥਕ ਅਕਾਲੀ ਲਹਿਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ।

ਇਸ ਮੌਕੇ ਇਲਾਕੇ ਦੀਆਂ ਬਹੁਤ ਸਾਰੀਆਂ ਨਾਮਵਰ ਸਖਸ਼ੀਅਤਾਂ ਪਹੁੰਚੀਆਂ ਹੋਈਆਂ ਸੀ। ਜਿਨ੍ਹਾਂ ਵਿੱਚ ਬਲਕਾਰ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਹਰਦਿਆਲ ਸਿੰਘ ਗਾਂਧੀ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ, ਸਾਬਕਾ ਚੇਅਰਮੈਨ ਸੁੱਚਾ ਸਿੰਘ ਮੰਮਣ, ਰਜਿੰਦਰ ਸਿੰਘ ਭੰਗੂ ਸਕੱਤਰ ਖਾਲਸਾ ਪੰਚਾਇਤ, ਜਸਵੰਤ ਸਿੰਘ ਐਡਵੋਕੇਟ, ਗੁਰਮੁਖ ਸਿੰਘ ਖਾਲਸਾ ਪੰਚਾਇਤ, ਡਾ. ਇੰਦਰਜੀਤ ਸਿੰਘ ਸ਼ਾਹਪੁਰ, ਰਜਿੰਦਰ ਸਿੰਘ ਖਾਲਸਾ ਕਲਾਨੌਰ ਆਦਿ ਸਮੇਤ ਹੋਰ ਵੀ ਕਈ ਪੰਥਕ ਸਖਸ਼ੀਅਤਾਂ ਸ਼ਾਮਿਲ ਹੋਈਆਂ ਅਤੇ ‘ਪੰਥਕ ਅਕਾਲੀ ਲਹਿਰ’ ਨੂੰ ਹਰ ਪੱਖੋਂ ਸਮਰਥਨ ਦੇਣ ਦਾ ਵਾਅਦਾ ਕੀਤਾ।

Leave a Reply