“ਭਾਈ ਦੂਨਾ ਸਿੰਘ ਹੰਡੂਰੀਆ ਦਾ ਇਤਿਹਾਸਕ ਖਰੜਾ ਵੀ ਪ੍ਰਬੰਧਕ ਕਮੇਟੀ ‘ਚ ਵੜੇ ਚੋਰਾਂ ਨੇ ਵੇਚ ਦਿੱਤਾ”

ਪਿੰਡ: ਜਲੌਟਾ, ਨੇੜੇ ਦਸੂਹਾ। ਸਥਾਨ: ਗੁ: ਸ਼ਬਦ ਪ੍ਰਕਾਸ਼।

“ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ” ਨੂੰ ਆਪਣੇ ਘਰ ਰੱਖਣ ਵਾਲੇ ਪਿਆਰੇ ਸੇਵਕ ਭਾਈ ‘ਕੁੰਮਾਂ ਮਾਸ਼ਕੀ’ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।

ਜਥੇਦਾਰ ਭਾਈ ਰਣਜੀਤ ਸਿੰਘ ਨੇ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਸੰਗਤ ਨੂੰ ‘ਕੁੰਮਾਂ ਮਾਸ਼ਕੀ’ ਜੀ ਦੀ ਵਡਮੁੱਲੀ ਸੇਵਾ ਭਾਵਨਾ ਬਾਰੇ ਜਾਣਕਾਰੀ ਦਿੱਤੀ ਅਤੇ ਸਿੰਘ ਸਾਹਿਬ ਨੇ ਕਿਹਾ ਕਿ ਇਸ ਮਹਾਨ ਇਤਿਹਾਸ ਦਾ ਵਰਣਨ ਕਰਨ ਵਾਲੇ ‘ਭਾਈ ਦੂਨਾ ਸਿੰਘ ਹੰਡੂਰੀਆ’ ਜੀ ਦਾ ਲਿਖਿਆ ‘ਖਰੜਾ (645 ਨੰਬਰ)’ ਅੱਜ ਮਿਲ ਨਹੀਂ ਰਿਹਾ, ਇਸਨੂੰ ਪ੍ਰਬੰਧਕ ਕਮੇਟੀ ਵਿੱਚ ਵੜੇ ਚੋਰਾਂ ਨੇ ਵੇਚ ਦਿੱਤਾ। ਗੁਰੂਘਰ ਦੇ ਪੁਰਾਤਨ ਗ੍ਰੰਥ, ਹੁਕਮਨਾਮੇ ਵੀ ਬਾਦਲ ਲਾਣੇ ਨੇ ਵੇਚ ਦਿੱਤੇ ਤੇ ਹੁਣ RSS ਵੱਲੋਂ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀਆਂ ਚਾਲਾਂ ਵੀ ਚੱਲੀਆਂ ਜਾ ਰਹੀਆਂ ਹਨ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਆਓ ਇਕੱਠੇ ਹੋ ਕੇ ਹੰਭਲਾ ਮਾਰੀਏ ਤੇ ਗੁਰੂਘਰ ਦੇ ‘ਸਿਧਾਂਤ ਤੇ ਜਾਇਦਾਦਾਂ’ ਨੂੰ ਬਚਾਈਏ ਅਤੇ ਬਾਦਲ ਲਾਣੇ ਤੋਂ ਇਸਦਾ ਕਬਜ਼ਾ ਛੁਡਾਈਏ।

ਸਿੰਘ ਸਾਹਿਬ ਦੇ ਇਸ ਭਾਸ਼ਣ ਨੇ ਸਾਰੀ ਸੰਗਤ ਵਿੱਚ ਜੋਸ਼ ਭਰ ਦਿੱਤਾ ਤੇ ਸੰਗਤ ਨੇ ਪੰਥ ਦੀ ਚੜ੍ਹਦੀਕਲਾ ਲਈ ‘ਪੰਥਕ ਅਕਾਲੀ ਲਹਿਰ’ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਵਾਅਦਾ ਕੀਤਾ।

Leave a Reply