‘ਭੋਗ ਸਮਾਗਮ’ – ਨੂਰਪੁਰ, ਤਰਨਤਾਰਨ

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ੍ਰ. ਮਨਜੀਤ ਸਿੰਘ ਮਾਨ ਜੀ ਦੀ ਅੰਤਿਮ ਅਰਦਾਸ ਸਮੇਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਤੇ ‘ਮਾਨ ਪਰਿਵਾਰ’ ਵੱਲੋਂ ਪੰਥ ਦੀ ਚੜ੍ਹਦੀਕਲਾ ਲਈ ਕੀਤੇ ਜਾਂਦੇ ਕਾਰਜਾਂ ਬਾਰੇ ਜਾਣੂ ਕਰਵਾਇਆ।
ਸਿੰਘ ਸਾਹਿਬ ਨੇ ‘ਅਕਾਲ ਪੁਰਖ’ ਵੱਲੋਂ ਬਖਸ਼ੇ ਵਡਮੁੱਲੇ ਮਨੁੱਖਾ ਜਨਮ ਬਾਰੇ ‘ਗੁਰਬਾਣੀ’ ਦੇ ਸਿਧਾਂਤਾਂ ਅਨੁਸਾਰ ਸੰਗਤ ਨਾਲ ਵਿਚਾਰਾਂ ਕੀਤੀਆਂ।

ਸਿੰਘ ਸਾਹਿਬ ਨੇ ਕਿਹਾ ਕਿ ਸਾਨੂੰ ‘ਅਕਾਲ ਪੁਰਖ’ ਦੀ ਰਜਾ ਵਿੱਚ ਰਹਿ ਕੇ ਪਵਿੱਤਰ ਤੇ ਸੰਜਮ ਭਰਿਆ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਆਪਣੇ ‘ਪੰਥ’ ਦੀ ਚੜ੍ਹਦੀਕਲਾ ਲਈ ਸੱਚੇ-ਸੁੱਚੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਅੰਤਿਮ ਸਮੇਂ ‘ਅਕਾਲ ਪੁਰਖ’ ਅੱਗੇ ਲੇਖਾ ਦੇਣ ਸਮੇਂ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ।

Leave a Reply