ਭੋਗ ਸਮਾਗਮ” ਪਿੰਡ: ਪੰਜੋਲੀ ਕਲਾਂ

‘ਪੰਥਕ ਅਕਾਲੀ ਲਹਿਰ’ ਲਈ ਪ੍ਰਮੁੱਖ ਸੇਵਾਵਾਂ ਦੇਣ ਵਾਲੇ ਮਾਸਟਰ ਚਰਨ ਸਿੰਘ ਜੀ ਦੇ ਦੇਹਾਂਤ ਦਾ ਸਮੂਹ ‘ਪੰਥਕ ਅਕਾਲੀ ਲਹਿਰ’ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਮਾਸਟਰ ਚਰਨ ਸਿੰਘ ਦੀ ਅੰਤਿਮ ਅਰਦਾਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਸਮੇਤ ‘ਪੰਥਕ ਅਕਾਲੀ ਲਹਿਰ’ ਦੇ ਪ੍ਰਮੁੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਮਾਸਟਰ ਜੀ ਵੱਲੋਂ ‘ਪੰਥਕ ਅਕਾਲੀ ਲਹਿਰ’ ਨੂੰ ਦਿੱਤੀਆਂ ਸੇਵਾਵਾਂ ਦਾ ਜਿਕਰ ਕਰਦੇ ਕਿਹਾ ਕਿ ਮਾਸਟਰ ਚਰਨ ਸਿੰਘ ਜੀ ਸੱਚੇ ਦਿਲੋਂ ਗੁਰੂ ਨੂੰ ਸਮਰਪਿਤ ਇਨਸਾਨ ਸਨ, ਉਹਨਾਂ ਆਪਣੀ ਨੌਕਰੀ ਦੀ ਕਦੇ ਪ੍ਰਵਾਹ ਨਹੀਂ ਕੀਤੀ, ਤੇ ਪੰਥ ਦੀ ਚੜ੍ਹਦੀਕਲਾ ਲਈ ਹਰ ਸਮੇਂ ਤਤਪਰ ਰਹਿਣ ਵਾਲੇ ਇਨਸਾਨ ਸਨ।
ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਮਾਸਟਰ ਜੀ ਨੇ ਆਪਣਾ ਜੀਵਨ ਪੰਥ ਦੀ ਚੜ੍ਹਦੀਕਲਾ ਲਈ ਲਾਇਆ, ਉਸੇ ਤਰ੍ਹਾਂ ਅਸੀਂ ਵੀ ਪੰਥਕ ਕਾਰਜਾਂ ਲਈ ਯੋਗਦਾਨ ਦੇਈਏ, ਨਾ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬੇਅਦਬੀ ਕਰਨ ਵਾਲਿਆਂ ਨਾਲ ਖੜ੍ਹ ਕੇ ‘ਅਕਾਲ ਪੁਰਖ’ ਦੀ ਦਰਗਾਹ ਵਿੱਚ ਪਾਪਾਂ ਦੇ ਭਾਗੀ ਬਣੀਏ।
ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ SGPC) ਨੇ ਬੋਲਦਿਆਂ ਕਿਹਾ ਕਿ ਮਾਸਟਰ ਚਰਨ ਸਿੰਘ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਕਾਰਨ ‘ਪੰਥਕ ਅਕਾਲੀ ਲਹਿਰ’ ਦੀ ਸ੍ਰੀ ਫਤਹਿਗੜ੍ਹ ਸਾਹਿਬ ਜਿਲ੍ਹਾ ਇਕਾਈ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Leave a Reply