ਮੀਟਿੰਗ ਪੰਥਕ ਅਕਾਲੀ ਲਹਿਰ – ਪਿੰਡ ਘੁੰਗਰਾਲੀ

ਪਿੰਡ ਘੁੰਗਰਾਲੀ ਰਾਜਪੂਤਾਂ, ਨੇੜੇ ਖੰਨਾ

ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿੱਖ ਸੰਗਤ ਨੂੰ ਮੌਜੂਦਾ ਸਮੇਂ ਵਿੱਚ ਪ੍ਰਬੰਧਕ ਕਮੇਟੀ ਵਿੱਚ ਚੱਲ ਰਹੇ ਰਾਜਨੀਤਿਕ ਦਖਲ ਤੋਂ ਜਾਣੂ ਕਰਵਾਇਆ। ਸਿੰਘ ਸਾਹਿਬ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਦਮਾਸ਼ੀ ਕਰਕੇ PTC ਚੈਨਲ ਨੂੰ ਦਰਬਾਰ ਸਾਹਿਬ ਦੇ ‘ਗੁਰਬਾਣੀ ਪ੍ਰਸਾਰ’ ਅਤੇ ‘ਹੁਕਮਨਾਮੇ’ ਦਾ ਕਾਪੀਰਾਈਟ ਦਿੱਤਾ। ਜਦਕਿ ਸਿੱਖਾਂ ਨੇ ਕੁਰਬਾਨੀਆਂ ਤੇ ਜੱਦੋ-ਜਹਿਦ ਕਰਕੇ ਗੁਰਬਾਣੀ ਦਾ ਪ੍ਰਸਾਰ ਫਰੀ ਕਰਵਾਇਆ ਸੀ, ਪਰ ਬਾਦਲ PTC ਦੇ ਜ਼ਰੀਏ ਇਸਦਾ ਮਾਲਕ ਬਣਿਆ ਬੈਠਾ। ਸਿੰਘ ਸਾਹਿਬ ਨੇ ਇਹ ਵੀ ਦੱਸਿਆ ਕਿ ਕਿਵੇਂ ਬਾਦਲ ਵੱਲੋਂ ਗੁਰੂ ਦੀ ਗੋਲਕ ਨੂੰ ਆਪਣੇ ਨਿੱਜੀ ਕੰਮਾਂ ਲਈ ਵਰਤਿਆ ਜਾਂਦਾ ਰਿਹਾ ਹੈ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਹਨਾਂ ਘਟੀਆ ਰਾਜਨੀਤਿਕ ਲੋਕਾਂ ਨੂੰ ਗੁਰੂਘਰ ਵਿੱਚੋਂ ਕੱਢਣ ਲਈ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦਿਓ। ਸਾਰੀ ਸਿੱਖ ਸੰਗਤ ਨੇ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਦਾ ਸਮਰਥਨ ਕੀਤਾ।

Leave a Reply