‘ਮੀਟਿੰਗ ਪੰਥਕ ਅਕਾਲੀ ਲਹਿਰ’ – ਪਿੰਡ ਬਿਲਗਾ, ਫਿਲੋਰ

ਜਥੇਦਾਰ ਰਣਜੀਤ ਸਿੰਘ ਨੇ ਸਿੱਖ ਸੰਗਤ ਨੂੰ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਦੀ ਤਰਸਯੋਗ ਹਾਲਾਤ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਗੁਰੂਘਰ ਦੀਆਂ ਜ਼ਮੀਨਾਂ, ਗੋਲਕਾਂ, ਸੰਪਤੀ ਨੂੰ ਬਾਦਲ ਪਰਿਵਾਰ ਵੱਲੋਂ ਆਪਣੀ ਨਿੱਜੀ ਜਾਇਦਾਦ ਸਮਝ ਕੇ ਵਰਤਿਆ ਜਾ ਰਿਹਾ।

ਤਾਜਾ ਹਾਲਾਤਾਂ ‘ਤੇ ਚਾਨਣਾ ਪਾਉਂਦੇ ਸਿੰਘ ਸਾਹਿਬ ਨੇ ਕਿਹਾ ਕਿ PTC ਚੈਨਲ ਵੱਲੋਂ ਸਵੇਰੇ ਹੁਕਮਨਾਮਾ ਸੁਣਾਉਣ ਸੰਬੰਧੀ ਦੂਸਰੇ ਚੈਨਲਾਂ ਨੂੰ ਕਾਪੀਰਾਈਟ ਦਾ ਨੋਟਿਸ ਜਾਰੀ ਕਰਨਾ ਵੀ ਇੱਕ ਮਾਨਸਿਕ ਗੁਲਾਮੀ ਹੋਣ ਦਾ ਪ੍ਰਤੀਕ ਹੈ। ਬਾਦਲਾਂ ਦੀ ਇਸ ਬਦਮਾਸ਼ੀ ਤੋਂ ਤੰਗ ਸਾਰੀ ਸਿੱਖ ਸੰਗਤ ਨੇ ਭਰਪੂਰ ਰੋਸ ਜਤਾਇਆ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਕੌਮ ਦੀ ਅਗਵਾਈ ਕਰਨ ਲਈ ਜੈਕਾਰੇ ਲਗਾਏ ਅਤੇ ਇੱਕਮੁੱਠ ਹੋ ਕੇ ‘ਪੰਥਕ ਅਕਾਲੀ ਲਹਿਰ’ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ

Leave a Reply