“ਮੀਟਿੰਗ ਪੰਥਕ ਅਕਾਲੀ ਲਹਿਰ” – ਪਿੰਡ: ਦੇਹਲਾ ਸ਼ੀਹਾਂ, ਮੂਣਕ

ਅੱਜ ਅਕਾਲੀ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਉੱਤੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿੱਖ ਸੰਗਤ ਨਾਲ ਵਿਚਾਰਾਂ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਫੂਲਾ ਸਿੰਘ ਨੇ “ਦਸਮ ਪਾਤਸ਼ਾਹ” ਦੇ ਅਕਾਲੀ ਬਾਗ ਦੀ ਸੇਵਾ ਕੀਤੀ, ਉਸੇ ਤਰ੍ਹਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ‘ਤੇ ਪਹਿਰਾ ਦੇਈਏ ਅਤੇ “ਅਕਾਲ ਪੁਰਖ” ਦੇ ਇਸ ਅਕਾਲੀ ਬਾਗ ਨੂੰ ਮੁੜ ਹਰਿਆ ਭਰਿਆ ਕਰੀਏ। ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਿੱਖ ਧਰਮ ਦੀ ਚੜ੍ਹਦੀਕਲਾ ਅਤੇ ‘ਅਕਾਲ ਤਖਤ ਸਾਹਿਬ’ ਦੀ ਆਜਾਦੀ ਲਈ ਕਾਰਜ ਕਰ ਰਹੀ ਪੰਥਕ ਅਕਾਲੀ ਲਹਿਰ ਦਾ ਸਾਥ ਦਿਓ।

ਇਸ ਮੌਕੇ ਪਾਤੜਾਂ ਤੋਂ ਪੰਥਕ ਅਕਾਲੀ ਲਹਿਰ ਦੇ ਆਗੂ ਸਰੂਪ ਸਿੰਘ ਸੰਧਾ ਨੇ ਵੀ ਸਿੱਖ ਸੰਗਤ ਵੱਲੋਂ ਪੂਰਨ ਸਹਿਯੋਗ ਦੀ ਹਾਮੀ ਭਰੀ।

Leave a Reply