“ਮੀਟਿੰਗ ਪੰਥਕ ਅਕਾਲੀ ਲਹਿਰ” – ਪਿੰਡ: ਸ਼ਾਹਪੁਰ ਲੇਸੜੀਵਾਲ

NRI ਖਹਿਰਾ ਪਰਿਵਾਰ ਨੇ ਆਪਣੇ ਫਾਰਮ ਹਾਊਸ ਵਿਖੇ ‘ਪੰਥਕ ਅਕਾਲੀ ਲਹਿਰ’ ਦੀ ਮੀਟਿੰਗ ਕਰਵਾਈ। ਜਿਸ ਵਿੱਚ ਇਲਾਕੇ ਦੇ ਕਈ ਪਤਵੰਤੇ ਗੁਰਸਿੱਖਾਂ ਨੇ ਭਾਗ ਲਿਆ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਇਲਾਕੇ ਦੀ ਸਿੱਖ ਸੰਗਤ ਨੂੰ ਮੌਜੂਦਾ ਸਮੇਂ ਵਿੱਚ ਪ੍ਰਬੰਧਕ ਕਮੇਟੀ ਦੀਆਂ ਮਨਮਾਨੀਆਂ ਤੋਂ ਜਾਣੂ ਕਰਵਾਉਂਦਿਆਂ, ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ। ਉਹਨਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਤੁਸੀਂ ਰਾਜਨੀਤਿਕ ਤੌਰ ਤੇ ਭਾਵੇਂ ਕਿਸੇ ਵੀ ਪਾਰਟੀ ਵਿੱਚ ਰਹੋ, ਪਰ ਧਾਰਮਿਕ ਤੌਰ ‘ਤੇ ਹੁਣ ਤੁਹਾਨੂੰ ‘ਸ੍ਰੀ ਅਕਾਲ ਤਖਤ ਸਾਹਿਬ’ ਦੇ ਝੰਡੇ ਹੇਠ ਇਕੱਠੇ ਹੋਣਾ ਪਵੇਗਾ, ਤਾਂ ਹੀ ਅਸੀਂ ਬਾਦਲ ਪਰਿਵਾਰ ਤੋਂ SGPC ਤੇ ‘ਸ੍ਰੀ ਅਕਾਲ ਤਖਤ ਸਾਹਿਬ’ ਨੂੰ ਆਜਾਦ ਕਰਵਾ ਸਕਦੇ ਹਾਂ।

ਸਾਰੇ ਪਤਵੰਤੇ ਗੁਰਸਿੱਖਾਂ ਨੇ ‘ਪੰਥਕ ਅਕਾਲੀ ਲਹਿਰ’ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਆਪਣੇ ਪੱਧਰ ‘ਤੇ ਆਪਣੇ ਇਲਾਕੇ ਵਿੱਚ ਪੰਥਕ ਅਕਾਲੀ ਲਹਿਰ ਦੇ ਏਜੰਡੇ ਬਾਰੇ ਸਿੱਖ ਸੰਗਤ ਨੂੰ ਜਾਣੂ ਕਰਵਾਉਣ ਦਾ ਜਿੰਮਾਂ ਚੁੱਕਿਆ।

Leave a Reply