“ਲੀਡਰਾਂ ਨੇ ਵੋਟ ਦੀ ਰਾਜਨੀਤੀ ਕਰਕੇ ਧਰਮ ਅਤੇ ਸਟੇਟ ਨੂੰ ਤਬਾਹ ਕੀਤਾ”

ਸ਼ਹਿਰ ਬਟਾਲਾ – ਸ੍ਰ. ਦਲਵੀਰ ਸਿੰਘ ਦੀਆਂ ਬਿਜਲੀ ਬੋਰਡ ਵਿੱਚ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਅੱਜ ਉਹਨਾਂ ਦੀ ਰਿਟਾਇਰਮੈਂਟ ਦੇ ਸਮਾਗਮ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਪਣੀ ਹਾਜ਼ਰੀ ਲਵਾਈ। ਸਿੰਘ ਸਾਹਿਬ ਨੇ ਕਿਹਾ ਕਿ ਭਾਈ ਦਲਵੀਰ ਸਿੰਘ ਨੇ ਬੜੀ ਇਮਾਨਦਾਰੀ ਨਾਲ ਬੇਦਾਗ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਈਆਂ।

ਸਿੰਘ ਸਾਹਿਬ ਨੇ ਪੰਜਾਬ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ “ਪੰਜਾਬ ਦੀਆਂ ਦੋਵਾਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੂੰ ਜੰਮੂ-ਕਸ਼ਮੀਰ ਤੇ ਹਿਮਾਚਲ ਦੇ ਮੁਕਾਬਲੇ ਪ੍ਰਤੀ ਯੂਨਿਟ ਚਾਰ ਗੁਣਾ ਪੈਸੇ ਦੇਣੇ ਪੈ ਰਹੇ ਹਨ”।

ਵੋਟਾਂ ਖਾਤਰ ਹੀ ਬਾਦਲ ਨੇ “ਗੁਰੂ ਗ੍ਰੰਥ ਸਾਹਿਬ ਜੀ” ਨੂੰ ਰਾਮ ਰਹੀਮ ਵਰਗਿਆਂ ਤੋਂ ਅਪਮਾਨਿਤ ਕਰਵਾਇਆ।
ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਕੁਰੱਪਸ਼ਨ ਕਰਨ ਵਾਲਿਆਂ ਨੂੰ ਗੁਰੂਘਰ ਵਿੱਚੋਂ ਖਦੇੜਨ ਲਈ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦਿਓ। ਸਾਰੀ ਸਿੱਖ ਸੰਗਤ ਨੇ ਬੜੇ ਉਤਸ਼ਾਹ ਨਾਲ ਜੈਕਾਰੇ ਲਾਉਂਦਿਆਂ ‘ਪੰਥਕ ਅਕਾਲੀ ਲਹਿਰ’ ਨੂੰ ਪ੍ਰਵਾਨਗੀ ਦਿੱਤੀ।

Leave a Reply