ਸਿੱਖ ਸੰਘਰਸ਼ ਦੇ ਜੁਝਾਰੂ ਆਗੂ ਭਾਈ ਦਯਾ ਸਿੰਘ ਲਹੌਰੀਆ

ਅੱਜ ਸਿੱਖ ਸੰਘਰਸ਼ ਦੇ ਜੁਝਾਰੂ ਆਗੂ ਭਾਈ ਦਯਾ ਸਿੰਘ ਲਹੌਰੀਆ ਦੇ ਬੇਟੇ ਭਾਈ ਸੁਰਿੰਦਰ ਸਿੰਘ ਦੇ ਵਿਆਹ ਸਮਾਗਮ ‘ਚ ਸਾਮਿਲ ਹੋਣ ਦਾ ਮੌਕਾ ਮਿਲਿਆ, ਜਿੱਥੇ ਵੱਡੀ ਗਿਣਤੀ ਵਿੱਚ ਪੰਥ ਦਰਦੀਆਂ ਨੇ ਸ਼ਮੂਲੀਅਤ ਕੀਤੀ , ਜਿਸ ਨਾਲ ਦੋਹਰੀ ਖੁਸ਼ੀ ਹੋਈ ਇੱਕ ਤਾਂ ਭਾਈ ਦਯਾ ਸਿੰਘ ਲਹੌਰੀਆ ਨਾਲ ਤਿਹਾੜ ਜੇਲ੍ਹ ਤੋਂ ਬਾਅਦ ਮੁਲਾਕਾਤ ਹੋਈ, ਦੂਸਰੀ ਭਾਈ ਸਾਹਿਬ ਦੇ ਬੇਟੇ ਦੇ ਵਿਆਹ ਸਮਾਗਮ ਦੀ ਖੁਸ਼ੀ ਵਿੱਚ ਸਾਮਿਲ ਹੋਣ ਦਾ ਮੋਕਾ ਮਿਲਿਆ।

ਤੀਸਰੀ ਖੁਸ਼ੀ ਹੋਈ ਕਿ ਬਹੁਤ ਸਾਰੇ ਪੰਥਕ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਆਗੂਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਵਿਚਾਰਾਂ ਕਰਨ ਦਾ ਮੌਕਾ ਮਿਲਿਆ। ਸਿੱਖ ਸੰਘਰਸ਼ ਵਿੱਚ ਲੱਗਭੱਗ 30 ਸਾਲ ਬਤਾਉਣ ਤੋ ਬਾਅਦ ਵੀ ਸਰਦਾਰ ਦਯਾ ਸਿੰਘ ਲਹੌਰੀਆ ਨੂੰ ਚੜ੍ਹਦੀ ਕਲਾ ਵਿੱਚ ਵੇਖ ਕੇ ਮਨ ਨੂੰ ਤਸੱਲੀ ਵੀ ਹੋਈ।
ਗੌਰਤਲਬ ਹੈ ਕਿ ਭਾਈ ਦਯਾ ਸਿੰਘ ਲਹੌਰੀਆ ਤਿਹਾੜ ਜੇਲ੍ਹ ਦਿੱਲੀ ਤੋਂ ਵੀਹ ਦਿਨਾਂ ਦੀ ਪੈਰੋਲ ( ਛੁੱਟੀ ) ਤੇ ਰਿਹਾਅ ਹੋਕੇ , ਆਪਣੇ ਪਿੰਡ ਕਸਬਾ ਭਰਾਲ੍ਹ , ਤਹਿਸੀਲ ਮਲੇਰਕੋਟਲਾ , ਜਿਲ੍ਹਾ ਸੰਗਰੂਰ ਘਰ ਵਿੱਚ ਆਏ ਹਨ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਦਯਾ ਸਿੰਘ ਲਹੌਰੀਆ ਨੂੰ 23 ਸਾਲ ਬਾਅਦ ਪੈਰੋਲ ਮਿਲੀ ਹੈ।

Leave a Reply