“ਸੁਖਬੀਰ ਨੂੰ ਜਾਣ ਲੈਣਾ ਚਾਹੀਦਾ ਕਿ ਪ੍ਰਕਾਸ਼ ਬਾਦਲ ਵੀ ਕਾਂਗਰਸੀ ਘਰ ‘ਚ ਜੰਮਿਆ ਸੀ”

ਲੱਲ ਕਲਾਂ, ਸਮਰਾਲਾ

ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਮੌਜੂਦਾ ਸਮੇਂ ਦੇ ਨਿਜਾਮ ਨੂੰ ਬਦਲਣ ਲਈ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਵੋ।

ਸਿੰਘ ਸਾਹਿਬ ਨੇ ਸੁਖਬੀਰ ਬਾਦਲ ਨੂੰ ਯਾਦ ਕਰਵਾਇਆ ਕਿ ਪ੍ਰਕਾਸ਼ ਬਾਦਲ ਵੀ ਕਾਂਗਰਸੀ ਘਰ ‘ਚ ਪੈਦਾ ਹੋਇਆ ਸੀ, ਤੇ ਉਹ ਸਭ ਤੋਂ ਪਹਿਲਾਂ ਕਾਂਗਰਸੀ MLA ਬਣਿਆ, ਫਿਰ ਉਸਨੇ ਇੰਦਰਾ ਗਾਂਧੀ ਨਾਲ ਮੁਲਾਕਾਤ ਕਰਕੇ ਕਾਂਗਰਸੀ ਸਪੋਟ ਲੈ ਕੇ ਅਕਾਲੀ ਸਰਕਾਰ ਤੋੜੀ। ਤੇ ਅੱਜ ਉਹਨੇ ਆਪਣੇ ਪੁੱਤਰ ਤੇ ਕੁੜੀ ਨੂੰ ਵੀ ਕਾਂਗਰਸੀਆਂ ਘਰ ਵਿਆਹਿਆ।

ਸਿੰਘ ਸਾਹਿਬ ਨੇ ਅਪੀਲ ਕੀਤੀ ਕਿ ਸੁਖਬੀਰ ਬਾਦਲ ਜਿਹੇ ਨਸ਼ੇ ‘ਚ ਟੁੱਲ ਹੋ ਕੇ ਬਿਆਨ ਦੇਣ ਵਾਲੇ ਘਟੀਆ ਲੀਡਰਾਂ ਨੂੰ ਸਬਕ ਸਿਖਾਉਣ ਲਈ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦਿਓ।
ਸਿੱਖ ਸੰਗਤ ਨੇ ਪੰਜ ਜੈਕਾਰੇ ਛੱਡ ਕੇ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦੇਣ ਦਾ ਪ੍ਰਣ ਕੀਤਾ।

Leave a Reply