ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਮੁਜੱਫਰਨਗਰ, ਉੱਤਰ ਪ੍ਰਦੇਸ਼ – ਜਥੇਦਾਰ ਭਾਈ ਰਣਜੀਤ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਗੁਰਮਤਿ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾਈ।

ਸਿੰਘ ਸਾਹਿਬ ਨੇ ‘ਦਸਮ ਪਾਤਸ਼ਾਹ’ ਦੇ ਪਵਿੱਤਰ ਜੀਵਨ ਬਾਰੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਸਿੰਘ ਸਾਹਿਬ ਨੇ ਕਿਹਾ ਕਿ ਸਾਨੂੰ ‘ਦਸਮੇਸ਼ ਪਿਤਾ’ ਦੇ ਧਰਮ ‘ਚ ਪਰਿਪੱਕ ਹੋ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਹਵਾਲੇ ਕਰਨਾ ਚਾਹੀਦਾ ਹੈ।

ਸਿੰਘ ਸਾਹਿਬ ਨੇ ਕਿਹਾ ਕਿ ‘ਗੁਰੂ ਸਾਹਿਬ’ ਦੇ ਪਵਿੱਤਰ ਸਿਧਾਂਤ ‘ਪੰਥ ਤੇ ਗ੍ਰੰਥ’ ਦਾ ਅਪਮਾਨ ਕਰਨ ਵਾਲੇ ਬਾਦਲ ਪਰਿਵਾਰ ਨੂੰ ਯੋਗ ਸਜ਼ਾ ਦਿਓ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਦਲ ਦਾ ਕਬਜਾ ਛੁਡਾਓ। ਸਾਰੀ ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦੇਣ ਦਾ ਵਾਅਦਾ ਕੀਤਾ।

Leave a Reply