“ਗੁਰਮਤਿ ਸਮਾਗਮ” – ਸ਼ਾਹਪੁਰ, ਤਰਨਤਾਰਨ ਸਾਹਿਬ

ਸੰਤ ਬਾਬਾ ਦਵਿੰਦਰ ਸਿੰਘ ਜੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਨੇ ਹਾਜ਼ਰੀ ਲਵਾਈ।

ਸਿੰਘ ਸਾਹਿਬ ਨੇ ਵਿਚਾਰਾਂ ਕਰਦਿਆਂ ਕਿਹਾ ਕਿ ‘ਉਦਾਸੀ ਤੇ ਨਿਰਮਲੇ ਸੰਤ ਸਮਾਜ’ ਵੱਲੋਂ ਸਿੱਖ ਧਰਮ ਦੀ ਬਹੁਤ ਵੱਡੀ ਸੇਵਾ ਕੀਤੀ ਗਈ ਹੈ। ਸਿੰਘ ਸਾਹਿਬ ਨੇ ਸੰਤ ਸਮਾਜ ਨੂੰ ਅਪੀਲ ਕੀਤੀ ਕਿ ਉਹ ਸਾਡੇ ਪੁਰਾਤਨ ਗ੍ਰੰਥ ਤੇ ਵਿਰਸੇ ਨੂੰ ਸੰਭਾਲਣ ਲਈ ਅੱਗੇ ਆਉਣ, ਤਾਂ ਜੋ ਸਿੱਖੀ ਸਿਧਾਂਤਾਂ ਵਿੱਚ ਕੋਈ ਮਿਲਾਵਟ ਨਾ ਹੋ ਸਕੇ।
ਮੌਜੂਦਾ ਸਮੇਂ ਵਿੱਚ ਮਾਡਰਨ ਮਹੰਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖੀ ਸਿਧਾਂਤਾਂ ਨੂੰ ਤਬਾਹ ਕੀਤਾ ਜਾ ਰਿਹਾ, ਸੋ ਸਾਡਾ ਸਭ ਦਾ ਫਰਜ ਬਣਦਾ ਹੈ ‘ਅਕਾਲ ਤਖਤ ਸਾਹਿਬ’ ਦੇ ਝੰਡੇ ਹੇਠ ਇਕੱਠੇ ਹੋ ਕੇ ਬਾਦਲ ਪਰਿਵਾਰ ਤੋਂ ਗੁਰੂਘਰਾਂ ਦਾ ਕਬਜ਼ਾ ਛੁਡਾਈਏ, ਤਾਂ ਜੋ ਸਿੱਖੀ ਦੇ ਮਹਾਨ ਵਿਰਸੇ, ਜਾਇਦਾਦਾਂ ਤੇ ਗੁਰੂਘਰ ਦੀਆਂ ਗੋਲਕਾਂ ਨੂੰ ਬਚਾਇਆ ਜਾ ਸਕੇ।
ਸਿੱਖ ਸੰਗਤ ਨੇ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਸਹਿਮਤੀ ਪ੍ਰਗਟ ਕਰਦਿਆਂ ‘ਪੰਥਕ ਅਕਾਲੀ ਲਹਿਰ’ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਗੁਰੂਘਰ ਦੀਆਂ ਗੱਡੀਆਂ ਦੀ ਹੁੰਦੀ ਹੈ ਦੁਰਵਰਤੋਂ: ਪ੍ਰੋ. ਧਰਮਜੀਤ ਸਿੰਘ ਮਾਨ

ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਜੀ ਵੱਲੋਂ ਗੁਰੂਘਰਾਂ ਦੀਆਂ ਜਾਇਦਾਦਾਂ ਨੂੰ ਬਾਦਲ ਪਰਿਵਾਰ ਵੱਲੋਂ ਵਰਤੇ ਜਾਣ ਦੇ ਖੁਲਾਸੇ ਕਰਨ ਤੋਂ ਪ੍ਰਭਾਵਿਤ ਹੋ ਕੇ ਹੁਣ ਪ੍ਰੋ. ਧਰਮਜੀਤ ਸਿੰਘ ਮਾਨ (ਜਿਲ੍ਹਾ ਪ੍ਰਧਾਨ, ਲੋਕ ਇਨਸਾਫ ਪਾਰਟੀ ਸ੍ਰੀ ਫਤਿਹਗੜ੍ਹ ਸਾਹਿਬ) ਵੱਲੋਂ ਗੁਰੂਘਰ ਦੀਆਂ ਗੱਡੀਆਂ ਦੀ ਦੁਰਵਰਤੋਂ ਕਰਨ ਬਾਰੇ ਖੁਲਾਸੇ ਕੀਤੇ ਗਏ ਹਨ। ਉਹਨਾਂ ਨੇ ਇਸ ਮਾਮਲੇ ਦੀ ਜਾਂਚ ਲਈ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ SGPC) ਨੂੰ ਅਪੀਲ ਕੀਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਮੇਰੇ ਕੋਲ ਇਸਦੇ ਸਾਰੇ ਸਬੂਤ ਵੀ ਮੌਜੂਦ ਹਨ। ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।

Leave a Reply