“ਜ਼ਿਲ੍ਹਾ ਪਟਿਆਲਾ ਦੇ ਪਿੰਡਾਂ ‘ਚੋਂ ਪੰਥਕ ਅਕਾਲੀ ਲਹਿਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ”

 (ਪਿੰਡ: ਦੇਵੀਗੜ੍ਹ, ਜ਼ਿਲ੍ਹਾ ਪਟਿਆਲਾ)
 
ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਇਲਾਕੇ ਦੀ ਸਿੱਖ ਸੰਗਤ ਨਾਲ ਮੀਟਿੰਗ ਕੀਤੀ। ਸਿੰਘ ਸਾਹਿਬ ਨੇ ਕਿਹਾ ਕਿ ਇੱਕ ਨਿਗੂਰੇ ਬਾਦਲ ਪਰਿਵਾਰ ਨੇ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਪਵਿੱਤਰ ਸਿਧਾਂਤਾਂ ਨੂੰ ਰੋਲ ਕੇ ਰੱਖ ਦਿਤਾ ਹੈ। ਪ੍ਰਬੰਧਕ ਕਮੇਟੀ ਵੀ ਬਾਦਲ ਦੀ ਨਿੱਜੀ ਜਾਗੀਰ ਬਣ ਕੇ ਰਹਿ ਗਈ ਹੈ। ਬਾਦਲ ਆਪਣੀ ਮਨਮਰਜ਼ੀ ਮੁਤਾਬਿਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤ ਰਿਹਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ‘ਪੰਥ ਤੇ ਗ੍ਰੰਥ’ ਨੂੰ ਬਚਾਉਣ ਲਈ ਬਾਦਲ ਪਰਿਵਾਰ ਤੋਂ ਗੁਰੂਘਰਾਂ ਦਾ ਕਬਜਾ ਛੁਡਵਾਉਣਾ ਅਤਿ ਜਰੂਰੀ ਹੈ, ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਤਮ ਮਾਣ-ਮਰਿਯਾਦਾ ਨੂੰ ਫਿਰ ਦੁਬਾਰਾ ਬਹਾਲ ਕੀਤਾ ਜਾ ਸਕੇ।

ਸਾਰੀ ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਬੋਲਾਂ ਨੂੰ ਪ੍ਰਵਾਨਗੀ ਦਿੱਤੀ ਅਤੇ ਤਨ, ਮਨ ਤੇ ਧਨ ਨਾਲ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਮੂਵਮੈਂਟ ਦਾ ਹਿੱਸਾ ਰਹਿ ਚੁੱਕੇ ਧਰਮੀ ਫੌਜੀ ਸ੍ਰ. ਗੱਜਣ ਸਿੰਘ (ਜਿੰਨ੍ਹਾਂ ਨੇ 20 ਸਾਲ ਦੀ ਕੈਦ ਵੀ ਕੱਟੀ), ਸ੍ਰ. ਮੇਵਾ ਸਿੰਘ, ਸ੍ਰ. ਚੰਨ ਸਿੰਘ ਦੇਵੀਗੜ ਸਮੇਤ ਹੋਰ ਵੀ ਸਿੱਖ ਸੰਗਤ ਹਾਜ਼ਰ ਸੀ।
ਇਸ ਮੀਟਿੰਗ ਵਿੱਚ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਸ੍ਰ. ਜੋਗਾ ਸਿੰਘ ਚਪੜ, ਸਰੂਪ ਸਿੰਘ ਸੰਧਾ, ਰਾਜਿੰਦਰ ਸਿੰਘ ਛੰਨਾ, ਅਤੇ ਭੁਪਿੰਦਰ ਸਿੰਘ ਮਸਿੰਗਣ, ਗੁਰਸ਼ਰਨ ਸਿੰਘ ਬਾਰਨ ਨੇ ਵੀ ਹਿੱਸਾ ਲਿਆ।