ਦਿੱਲੀ ਦੇ ਵਾਰਡ ਨੰਬਰ 31 ਦੀਆਂ ਸੰਗਤਾਂ ਨੇ ਹੋਲੇ ਮਹੱਲੇ ਦਾ ਤਿਉਹਾਰ ਬਹੁਤ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ।

ਦਿੱਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ,ਵਾਰਡ ਨੰਬਰ 31 ਮੋਹਨ ਗਾਰਡਨ (ਉੱਤਮ ਨਗਰ) ਦੀਆਂ ਸੰਗਤਾਂ ਨੇ ਖ਼ਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦਾ ਤਿਉਹਾਰ ਬਹੁਤ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ।

ਇਸ ਮੌਕੇ ਸ਼ੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਕੌਮ ਨੂੰ ਬਖਸ਼ੇ ਹੋਲੇ ਮਹੱਲੇ ਦੀ ਮਹਾਨਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾ ਸੰਗਤਾਂ ਨੂੰ ਗੁਰੂ ਸਾਹਿਬ ਦੁਆਰਾ ਦੱਸੇ ਸ਼ਸਤਰ ਅਤੇ ਸ਼ਾਸਤਰ,ਸੇਵਾ-ਸਿਮਰਨ ਅਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਕੇ ਜੀਵਨ ਸਫਲ ਬਣਾਉਣ ਦੀ ਬੇਨਤੀ ਕੀਤੀ।

ਸਿੰਘ ਸਾਹਿਬ ਨੇ ਪ੍ਰਬੰਧਕ ਕਮੇਟੀਆਂ ਤੇ ਕਾਬਜ਼ ਵਪਾਰੀ ਕਿਸਮ ਦੇ ਲੋਕਾਂ ਤੋਂ ਗੁਰੂਘਰ ਅਜ਼ਾਦ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਕੌਮ ਦੇ ਮਹਾਨ ਵਿਰਸੇ ਨੂੰ ਸਾਭਿਆ ਜਾ ਸਕੇ।

ਇਸ ਸਮੇਂ ਸ.ਜਸਪਾਲ ਸਿੰਘ (ਪ੍ਰਧਾਨ ਗੁਰਦੁਆਰਾ ਮੋਹਨ ਗਾਰਡਨ),ਸ. ਮਨਮੀਤ ਸਿੰਘ ( ਮੀਤ ਪ੍ਰਧਾਨ ),ਸ.ਅਮਰਦੀਪ ਸਿੰਘ (ਜਰਨਲ ਸਕੱਤਰ) ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂਘਰ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ।