“ਪੰਥਕ ਅਕਾਲੀ ਲਹਿਰ ਨੂੰ ਸਮਰਥਨ” ਪਿੰਡ: ਘੜੂੰਆਂ (ਮੋਰਿੰਡਾ)

ਇਲਾਕੇ ਦੀ ਸਿੱਖ ਸੰਗਤ ਵੱਲੋਂ ਗੁ. ਸਿੰਘ ਸਭਾ ਵਿੱਚ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਦੇਣ ਲਈ ਇਕੱਠ ਕੀਤਾ ਗਿਆ।
ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਬੰਧਕ ਕਮੇਟੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈਣੀ ਅਤਿ ਜ਼ਰੂਰੀ ਹੋ ਗਈ ਹੈ, ਕਿਉਂਕਿ ਬਾਦਲ ਪਿਛਲੇ 50 ਸਾਲਾਂ ਤੋਂ ਸਿੱਖ ਕੌਮ ਦਾ ਗਲਾ ਘੁੱਟੀ ਜਾ ਰਿਹਾ, ਸੋ ਸਾਨੂੰ ਕੋਰੋਨਾਵਾਇਰਸ ਤੋਂ ਘੱਟ ਡਰਨਾ ਚਾਹੀਦਾ ਹੈ, ਪਰ ਇਸ ਕੁੜਮਾਂ ਦੇ ਵਾਇਰਸ ਦਾ ਜਿਆਦਾ ਡਰ ਹੈ।
ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਤੁਸੀਂ ਸਿੱਖ ਕੌਮ ਪ੍ਰਤਿ ਆਪਣਾ ਫਰਜ ਪਛਾਣੋ ਅਤੇ ਚੰਗੇ ਪੰਥਕ ਉਮੀਦਵਾਰਾਂ ਨੂੰ ਅੱਗੇ ਲਿਆਉਣ ਲਈ ਸਾਡਾ ਸਾਥ ਦਿਓ। ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਚਨਬੱਧ ਹਾਂ ਕਿ ਅਸੀਂ ਪ੍ਰਬੰਧਕ ਕਮੇਟੀ ਮਿਲਦਿਆਂ ਹੀ ‘ਪੰਥ ਤੇ ਗ੍ਰੰਥ’ ਅਤੇ ‘ਮੀਰੀ ਤੇ ਪੀਰੀ’ ਦੇ ਸਿਧਾਂਤ ਨੂੰ ਸੁਤੰਤਰ ਕਰਾਂਗੇ, ਗਰੀਬ ਬੱਚਿਆਂ ਦੀ ਮੁਫਤ ਸਿੱਖਿਆ ਅਤੇ ਵਿਧਵਾ ਬੀਬੀਆਂ ਲਈ ਪ੍ਰਬੰਧਕ ਕਮੇਟੀ ਸਹਾਰਾ ਬਣੇਗੀ।
ਸਾਰੀ ਸਿੱਖ ਸੰਗਤ ਨੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ‘ਪੰਥਕ ਅਕਾਲੀ ਲਹਿਰ’ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਪਿੰਡ: ਇੰਦਾ ਕਲਾਸਕੇ, ਨੇੜੇ ਫਿਲੌਰ
ਮਿਤੀ: 11 ਮਾਰਚ 2020

ਸ੍ਰ. ਤਰਲੋਕ ਸਿੰਘ ਵਿਰਕ ਅਤੇ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਨੇ ‘ਪੰਥਕ ਅਕਾਲੀ ਲਹਿਰ’ ਨੂੰ ਸਮਰਥਨ ਦੇਣ ਲਈ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਉਚੇਚੇ ਤੌਰ ‘ਤੇ ਆਪਣੇ ਨਗਰ ਵਿੱਚ ਬੁਲਾਇਆ।
ਇਲਾਕਾ ਨਿਵਾਸੀਆਂ ਅਤੇ ਨੇੜੇ-ਤੇੜੇ ਦੇ 10-12 ਪਿੰਡਾਂ ਦੇ ਸੂਝਵਾਨ ਸਿੰਘਾਂ ਨੇ ਸਿੰਘ ਸਾਹਿਬ ਨਾਲ ਵਿਚਾਰਾਂ ਕਰਦਿਆਂ ਸਿੱਖ ਪੰਥ ਦੇ ਮੌਜੂਦਾ ਨਿਜਾਮ ਉੱਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਅਤੇ ਸਿੰਘ ਸਾਹਿਬ ਵੱਲੋਂ ‘ਪੰਥ’ ਦੀ ਚੜ੍ਹਦੀਕਲਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ‘ਪੰਥਕ ਅਕਾਲੀ ਲਹਿਰ’ ਨੂੰ ਪੂਰਨ ਰੂਪ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ।