“ਪੰਥਕ ਅਕਾਲੀ ਲਹਿਰ ਨੂੰ ਹਲਕਾ ਫਗਵਾੜਾ ਤੋਂ ਵੱਡਾ ਸਮਰਥਨ”

ਪਿੰਡ: ਭੁੱਲਾਰਾਈ, ਨੇੜੇ ਫਗਵਾੜਾ

ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਹਲਕਾ ਫਗਵਾੜਾ ਦੇ ਦਿਹਾਤੀ ਤੇ ਸ਼ਹਿਰੀ ਖੇਤਰ ਦੀ ਸੰਗਤ ਨਾਲ ਪੰਥਕ ਮਸਲਿਆਂ ਅਤੇ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਅਹਿਮ ਮੀਟਿੰਗ ਕੀਤੀ। ਸਿੰਘ ਸਾਹਿਬ ਨੇ ਸਿੱਖੀ ਸਿਧਾਂਤਾਂ ‘ਚ ਆ ਰਹੇ ਨਿਘਾਰ ਅਤੇ ‘ਗੁਰੂ ਕੀ ਗੋਲਕ’ ਦੀ ਹੋ ਰਹੀ ਦੁਰਵਰਤੋਂ ਬਾਰੇ ਖੁੱਲ੍ਹਕੇ ਵਿਚਾਰਾਂ ਕੀਤੀਆਂ।

ਸਿੰਘ ਸਾਹਿਬ ਨੇ ਕਿਹਾ ਕਿ ਐਕਟ ਮੁਤਾਬਿਕ SGPC ਚੋਣਾਂ ਹਰ ਪੰਜ ਸਾਲਾਂ ਬਾਅਦ ਹੋਣੀਆਂ ਚਾਹੀਦੀਆਂ ਹਨ, ਪਰ ਬਾਦਲ ਪਰਿਵਾਰ ਧੱਕੇ ਨਾਲ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਹੋਇਆ ਬੈਠਾ ਹੈ। ਸਿੰਘ ਸਾਹਿਬ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਏ, ਤਾਂ ਜੋ ਨਿਗੂਰੇ ਬਾਦਲ ਪਰਿਵਾਰ ਤੋਂ SGPC ਦਾ ਪ੍ਰਬੰਧ ਵਾਪਸ ਲੈ ਕੇ ਸੁਚੱਜੇ ਹੱਥਾਂ ਵਿੱਚ ਇਸਦਾ ਪ੍ਰਬੰਧ ਦਿੱਤਾ ਜਾ ਸਕੇ।

ਇਸ ਮੀਟਿੰਗ ਵਿੱਚ ਸ਼ਾਮਿਲ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ‘ਪੰਥਕ ਅਕਾਲੀ ਲਹਿਰ’ ਨੂੰ ਡਟ ਕੇ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਭਾਈ ਮਨਜੀਤ ਸਿੰਘ, ਸਤਿੰਦਰਜੀਤ ਸਿੰਘ ਲੱਕੀ, ਤੇਜਿੰਦਰ ਸਿੰਘ ਬਬਲੂ, ਰਜਿੰਦਰ ਸਿੰਘ ਵਿੱਕੀ, ਗੁਰਦਿਆਲ ਸਿੰਘ ਲੱਖਪੁਰ, ਹਰਬੰਸ ਸਿੰਘ, ਨਰਿੰਦਰ ਸਿੰਘ ਢਿੱਲੋਂ, ਸਵਰਨ ਸਿੰਘ ਮਹੇੜੂ, ਜਸਵਿੰਦਰ ਸਿੰਘ ਭੁੱਲਾਰਾਈ, ਰਣਜੀਤ ਸਿੰਘ ਪਲਾਹੀ, ਪ੍ਰੀਤਪਾਲ ਸਿੰਘ ਰਾਮਗੜ੍ਹ, ਨੰਬਰਦਾਰ ਤੀਰਥ ਸਿੰਘ ਮਹੇੜੂ, ਜਸਪਾਲ ਸਿੰਘ ਪੰਡੋਰੀ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਸੱਜਣ ਹਾਜ਼ਰ ਸਨ।