ਪੰਥਕ ਅਕਾਲੀ ਲਹਿਰ ਨੌਜੁਆਨ ਵਿੰਗ ਦਾ ਵਿਸਥਾਰ, ਮਾਲਵਾ ਜੋਨ ਤੇ ਜ਼ਿਲ੍ਹਾ ਲੁਧਿਆਣਾ ਵਿੰਗ ਦਾ ਕੀਤਾ ਐਲਾਨ

(ਸਥਾਨ: ਲੁਧਿਆਣਾ)  – ਅੱਜ ਲੁਧਿਆਣਾ ਪੰਥਕ ਅਕਾਲੀ ਲਹਿਰ ਦੇ ਨੌਜਵਾਨ ਵਿੰਗ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਪੰਥਕ ਅਕਾਲੀ ਲਹਿਰ ਨੌਜਵਾਨ ਵਿੰਗ ਸੂਬਾ ਕਮੇਟੀ ਨੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਕਮੇਟੀ ਨੌਜਵਾਨ ਵਿੰਗ ਵਿੱਚ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਅਤੇ ਗਾਇਬ ਹੋਏ ਪਾਵਨ ਸਰੂਪਾਂ ਦਾ ਜਵਾਬ ਲੈਣ ਲਈ 7 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਲਈ ਵੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ।

ਪੰਥਕ ਅਕਾਲੀ ਲਹਿਰ ਦੇ ਨੌਜੁਆਨ ਵਿੰਗ ਵਿਚ ਰਾਜਦੀਪ ਸਿੰਘ ਆਂਡਲੂ, ਵਿਕਰਮਜੀਤ ਸਿੰਘ ਖਾਲਸਾ ਮੁਕਤਸਰ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਮਾਲਵਾ ਜ਼ੋਨ ਨੌਜਵਾਨ ਵਿੰਗ ਵਿਚ 20 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਪੰਥਕ ਅਕਾਲੀ ਲਹਿਰ ਦਾ ਹਿੱਸਾ ਬਣਾਇਆ ਗਿਆ।

ਜ਼ਿਲ੍ਹਾ ਪੱਧਰੀ ਨੌਜਵਾਨ ਵਿੰਗ ਵਿੱਚ ਲੁਧਿਆਣੇ ਜ਼ਿਲ੍ਹੇ ਦਾ ਸੰਗਠਨ ਕੀਤਾ ਗਿਆ। ਜੋ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਜ਼ਿਲਿਆਂ ਵਿੱਚ ਵਿਚਰਦਿਆਂ ਪੰਥਕ ਅਕਾਲੀ ਲਹਿਰ ਦਾ ਪ੍ਰਚਾਰ ਕਰਨਗੇ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਤਿਆਰੀ ਹੋਵੇਗੀ।

ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਨੌਜਵਾਨ ਆਗੂ ਪ੍ਰੋਫ਼ੈਸਰ ਧਰਮਜੀਤ ਸਿੰਘ ਨੇ ਕਿਹਾ ਕਿ ਕੌਮ ਜਾਗ ਚੁੱਕੀ ਹੈ ਹੁਣ 328 ਪਾਵਨ ਸਰੂਪਾਂ ਦੇ ਗਾਇਬ ਹੋਏ ਸਰੂਪਾਂ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕੇ। ਪੰਥਕ ਅਕਾਲੀ ਲਹਿਰ ਦੇ ਸੇਵਾਦਾਰ ਭਾਈ ਵਿਸਾਖਾ ਸਿੰਘ ਨੇ ਵੀ 7 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਦੇ ਲਈ ਸੰਗਤਾਂ ਨੂੰ ਬੇਨਤੀ ਕੀਤੀ। ਪੰਥਕ ਅਕਾਲੀ ਲਹਿਰ ਦੇ ਨੌਜੁਆਨ ਆਗੂ ਭਾਈ ਲਖਵੰਤ ਸਿੰਘ ਦਬੁਰਜੀ ਨੇ ਵੀ ਸਿੱਖ ਸੰਗਤ ਨੂੰ ਇੱਕਜੁੱਟ ਹੋ ਕੇ ਗੁਰੂਘਰਾਂ ‘ਤੇ ਕਾਬਜ ਲੋਟੂ ਟੋਲਿਆਂ ਨੂੰ ਬਾਹਰ ਕੱਢਣ ਦੀ ਅਪੀਲ ਕੀਤੀ।

ਇਸ ਮੌਕੇ ਮਾਲਵਾ ਜੋਨ ਪੰਥਕ ਅਕਾਲੀ ਲਹਿਰ ਨੌਜੁਆਨ ਵਿੰਗ ਵਿੱਚ ਗਗਦੀਪ ਸਿੰਘ ਬਾਠ , ਗੁਰਮਿੰਦਰ ਸਿੰਘ ਸੀਲੋਆਣੀ, ਗੁਰਪ੍ਰੀਤ ਸਿੰਘ ਅਹਿਮਦਗੜ੍ਹ , ਤਲਵਿੰਦਰ ਸਿੰਘ ਭੈਣੀ ਅਰੋੜਾ, ਮਨਪ੍ਰੀਤ ਸਿੰਘ ਅਕਾਲਗੜ, ਗੁਰਪ੍ਰੀਤ ਸਿੰਘ ਤਲਵੰਡੀ ਰਾਏ, ਨਵਜੋਤ ਸਿੰਘ ਮਾਜਰੀ , ਪ੍ਰਦੀਪ ਸਿੰਘ ਜੱਸੀਆ, ਮਿਠਨ ਸਿੰਘ ਗਿਲਾ , ਹਰਪਿੰਦਰ ਸਿੰਘ ਕੁਰੜ, ਵਿਸਾਖਾ ਸਿੰਘ ਜਸਪਾਲ ਬਾਗਰ , ਗੁਰਪ੍ਰੀਤ ਸਿੰਘ ਸਮੇਅਲੀ, ਸੋਹਣ ਬਾਬਾ ਤਾਜਪੁਰ ਨੂੰ ਸਾਮਲ ਕੀਤਾ ਤੇ ਪੰਥਕ ਅਕਾਲੀ ਲਹਿਰ ਨੌਜੁਆਨ ਵਿੰਗ ਜਿਲਾ ਪੱਧਰੀ ਕਮਟੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਫਹਿਤੇ ਸਿੰਘ ਬਾਉਕੇ, ਨਾਹਰ ਸਿੰਘ ਕੁਤਬੇਆਲ , ਜਗਜੀਤ ਸਿੰਘ ਗਿਆਸਪੁਰਾ , ਗੁਰਦੀਪ ਸਿੰਘ ਭਾਬਾ , ਸੁਖਦੇਵ ਸਿੰਘ ਡਾਬਾ, ਜਗਵਿੰਦਰ ਸਿੰਘ ਸਿਮਲਾਪੁਰੀ, ਰਤਨਦੀਪ ਸਿੰਘ ਗਿਲਾ, ਪ,ਦੀਪ ਸਿੰਘ ਦੁੱਗਰੀ, ਉਕਾਰ ਸਿੰਘ ਦੁੱਗਰੀ, ਖੁਸਦੀਪ ਸਿੰਘ ਦੁੱਗਰੀ, ਹਰਪ੍ਰੀਤ ਸਿੰਘ ਜਨਤਾ ਨਗਰ , ਤੇਜਵੰਤ ਸਿੰਘ ਸਿਮਲਾਪੁਰੀ , ਹਰਜਿੰਦਰ ਸਿੰਘ ਚਮਿੰਡਾ , ਜਤਿੰਦਰ ਸਿੰਘ ਬਿਜਲੀਪੁਰ , ਹਾਕਮ ਸਿੰਘ ਦੋਬੁਰਜੀ, ਪਰਵਿੰਦਰ ਸਿੰਘ ਗਿੱਲਾ , ਧਰਮਿੰਦਰ ਸਿੰਘ ਜਸਪਾਲ ਬਾਗਰ , ਅਮਨਦੀਪ ਸਿੰਘ ਸੀਲੋ, ਬੁਟਾ ਸਿੰਘ ਸੀਲੋ, ਸੁਖਵੀਰ ਸਿੰਘ ਰਾਜਗੜ੍ਹ, ਪਰਮਜੀਤ ਕਬਿਰ ਨਾਗਰ ,ਸਿਮਰਨ ਜੀਤ ਸਿੰਘ ਲਾਧੀਆ, ਬਲਵੰਤ ਸਿੰਘ ਜਸਪਾਲ ਵਾਗਰ , ਪਰਵਿੰਦਰ ਸਿੰਘ ਗੁਬਿੰਦਗੜ੍ਹ , ਗੁਰਮੇਲ ਸਿੰਘ ਮੂੰਮ , ਪਰਮਜੀਤ ਸਿੰਘ ਸਬੱਦੀ , ਗੁਰਪ੍ਰੀਤ ਸਿੰਘ ਤਲਵੰਡੀ ਰਾਏ, ਸਿਕੰਦਰ ਸਿੰਘ ਰਾਏਕੋਟ, ਸੁਖਚਰਨਜੀਤ ਸਿੰਘ ਆਡਲੂ, ਜਰਨੈਲ ਸਿੰਘ ਜੋਹਲਾ, ਸੰਦੀਪ ਸਿੰਘ ਰਾਏਕੋਟ, ਰੇਸਮਵਰ ਸਿੰਘ ਟੂਸਾ, ਲਖਵੀਰ ਸਿੰਘ ਭੈਣੀ ਦੇਹੜਾ, ਅਵਤਾਰ ਸਿੰਘ ਨੂਰਪੁਰਾ, ਬੂਟਾ ਸਿੰਘ ਬਰਹਮਪੁਰਾ, ਹਰਜੀਤ ਸਿੰਘ ਭੈਣੀ ਅਰੋੜਾ, ਸੁਖਦੀਪ ਸਿੰਘ ਹਲਵਾਰਾ, ਸੁਮਸੇਰ ਸਿੰਘ ਲਾਡੋਵਾਲ, ਅਜੀਤਪਾਲ ਸਿੰਘ ਨੂੰ ਸਾਮਲ ਕੀਤਾ ਗਿਆ।