“ਭੋਗ ਸਮਾਗਮ” – ਸ. ਸੁਰਿੰਦਰ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ

ਜਥੇਦਾਰ ਭਾਈ ਰਣਜੀਤ ਸਿੰਘ ਜੀ (ਪ੍ਰਧਾਨ, ਪੰਥਕ ਅਕਾਲੀ ਲਹਿਰ) ਨੇ ਸ. ਸੁਰਿੰਦਰ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕਰਦਿਆਂ ਭਾਈ ਸੁਰਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸਿੰਘ ਸਾਹਿਬ ਨੇ ਉਹਨਾਂ ਦੇ ਸੱਚੇ-ਸੁੱਚੇ ਜੀਵਨ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ. ਸੁਰਿੰਦਰ ਸਿੰਘ, ਜੀ.ਐੱਸ. ਸੋਹਨ ਸਿੰਘ ‘ਆਰਟਿਸਟ’ ਦੇ ਸਪੁੱਤਰ ਸਨ। ਸ. ਸੁਰਿੰਦਰ ਸਿੰਘ ਨੇ ਆਪਣੇ ਪਿਤਾ-ਪੁਰਖੀ ਕਿੱਤੇ ਨੂੰ ਬਾਖੂਬੀ ਨਿਆਇਆ ਅਤੇ ‘ਗੁਰੂ ਰਾਮਦਾਸ ਜੀ’ ਦੀ ਕ੍ਰਿਪਾ ਸਦਕਾ ‘ਸ੍ਰੀ ਹਰਿਮੰਦਰ ਸਾਹਿਬ’ ਵਿਖੇ ‘ਨਕਾਸ਼ੀ’ ਦੀ ਸੇਵਾ ਨਿਭਾਈ।

ਸਿੰਘ ਸਾਹਿਬ ਨੇ ਦੱਸਿਆ ਕਿ “ਭਾਈ ਸੁਰਿੰਦਰ ਸਿੰਘ ਜੀ ਨੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਨਵੀਂ ਸਥਾਪਿਤ ਕੀਤੀ ਗੋਲਡਨ ਆਫਸੈਟ ਪ੍ਰੈੱਸ ਗੁਰਦੁਆਰਾ ਰਾਮਸਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਤੌਰ ਪ੍ਰੋਜੈਕਟ ਮੈਨੇਜਰ ਸੇਵਾ ਨਿਭਾਈ।

ਭਾਈ ਸੁਰਿੰਦਰ ਸਿੰਘ ਜੀ ਨੇ ਆਪਣਾ ਸਾਰਾ ਜੀਵਨ ‘ਗੁਰੂ ਸਾਹਿਬ’ ਵੱਲੋਂ ਬਖਸ਼ੀ ਸਿੱਖਿਆ ‘ਤੇ ਚੱਲਦਿਆਂ ਬਿਤਾਇਆ ਅਤੇ ਆਪਣੇ ਪਰਿਵਾਰ ਨੂੰ ਵੀ ਇਹਨਾਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ‘ਅਕਾਲ ਪੁਰਖ’ ਭਾਈ ਸੁਰਿੰਦਰ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ”।