ਸ਼ਰਧਾਂਜਲੀ – ਸਰਦਾਰ ਤੇਜਾ ਸਿੰਘ ਸਮੁੰਦਰੀ

ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ, ਪੰਥ ਦੇ ਸੇਵਾਦਾਰ, ਕੁਰਬਾਨੀ ਦੇ ਪੁੰਜ, ਦ੍ਰਿੜ ਇਰਾਦੇ ਵਾਲੇ, ਕਹਿਣੀ ਤੇ ਕਰਨੀ ਦੇ ਪੱਕੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਵਿੱਦਿਅਕ ਸੰਸਥਾ ਸਰਹਾਲੀ ਦੇ ਬਾਨੀ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੀ ਬਰਸੀ ‘ਤੇ ‘ਪੰਥਕ ਅਕਾਲੀ ਲਹਿਰ’ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ।

ਸ. ਤੇਜਾ ਸਿੰਘ ਸਮੁੰਦਰੀ ਨੇ ਦੇਸ਼ ਦੀ ਆਜ਼ਾਦੀ, ਰਜਵਾੜਾਸ਼ਾਹੀ ਅਤੇ ਬਿਸਵੇਦਾਰੀ ਵਿਰੁੱਧ ਤੀਹਰੀ ਜੰਗ ਲੜੀ। ਜਿਸਦੇ ਚੱਲਦਿਆ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਕੈਦ ਕੀਤਾ ਗਿਆ ਸੀ, ਜਿੱਥੇ ਕੈਦ ਦੌਰਾਨ ਉਹ 17 ਜੁਲਾਈ 1926 ਨੂੰ ਅਕਾਲ ਚਲਾਣਾ ਕਰ ਗਏ ਸਨ।

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਵਿੱਦਿਅਕ ਸੰਸਥਾ ਸਰਹਾਲੀ ਵੱਲੋਂ ਸ. ਤੇਜਾ ਸਿੰਘ ਸਮੁੰਦਰੀ ਜੀ ਦੀ ਬਰਸੀ ‘ਤੇ ਕਰਵਾਏ ਗਏ ਸਮਾਗਮ ਵਿੱਚ ਸਰਪ੍ਰਸਤ ਜਥੇਦਾਰ ਭਾਈ ਰਣਜੀਤ ਸਿੰਘ ਜੀ (ਸਰਪ੍ਰਸਤ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਵਿੱਦਿਅਕ ਸੰਸਥਾ ਸਰਹਾਲੀ) ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।