ਹੁਸ਼ਿਆਰਪੁਰ ਦੀ ਸੰਗਤ ਨੇ ਪੰਥਕ ਅਕਾਲੀ ਲਹਿਰ ਨੂੰ ਦਿੱਤਾ ਸਮਰਥਨ

(ਪਿੰਡ: ਧੁੱਗਾ ਨੈਣੋਵਾਲ, ਹੁਸ਼ਿਆਰਪੁਰ)  – ਪੰਥਕ ਅਕਾਲੀ ਲਹਿਰ ਵੱਲੋਂ ਮੌਜੂਦਾ ਪੰਥਕ ਸਥਿਤੀਆਂ ਨੂੰ ਲੈ ਕੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਜੋ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਉਹਨਾਂ ਤੋਂ ਪ੍ਰਭਾਵਿਤ ਹੋ ਕਿ ਇਸ ਇਲਾਕੇ ਦੀ ਸੰਗਤ ਨੇ ਪੰਥਕ ਅਕਾਲੀ ਲਹਿਰ ਨਾਲ ਮੀਟਿੰਗ ਕੀਤੀ। ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਇਸ ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਪਹੁੰਚੇ।

ਸਿੰਘ ਸਾਹਿਬ ਨੇ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ‘ਤੇ ਡਟ ਕੇ ਪਹਿਰਾ ਦੇਣ ਲਈ ਕਿਹਾ। ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਆਪਣਾ ਪੂਰਾ ਜੀਵਨ ਲਾ ਕੇ ਸਾਨੂੰ ਪਵਿੱਤਰ ਖਾਲਸਾ ਧਰਮ ਦਿੱਤਾ। ਬਹੁਤ ਸਾਰੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਤੋਂ ਬਾਅਦ ਹੀ ਸਾਨੂੰ ਅਕਾਲ ਪੁਰਖ ਦੀ ਪਵਿੱਤਰ ਬਾਣੀ ਮਿਲੀ। ਹੁਣ ਸਾਡਾ ਫਰਜ ਬਣਦਾ ਹੈ ਕਿ ਅਸੀਂ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੀ ਇਸ ਅਨਮੋਲ ਦਾਤ ਨੂੰ ਸਾਂਭ ਕੇ ਰੱਖੀਏ ਅਤੇ ਸਾਡੇ ਗੁਰੂਘਰਾਂ ‘ਤੇ ਕਾਬਜ ਅਜੋਕੇ ਨਰੈਣੂ ਮਹੰਤਾਂ ਨੂੰ ਬਾਹਰ ਕੱਢ ਸੁੱਟੀਏ। ਉੱਥੇ ਹਾਜ਼ਰ ਸਾਰੀ ਸਿੱਖ ਸੰਗਤ ਨੇ ਸਿੰਘ ਸਾਹਿਬ ਦੇ ਬੋਲਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਅਕਾਲੀ ਲਹਿਰ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਸਿੰਘ ਸਾਹਿਬ ਵੱਲੋਂ 7 ਨਵੰਬਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੇ ਸੱਦੇ ਨੂੰ ਵੀ ਸਿੱਖ ਸੰਗਤ ਨੇ ਖਿੜੇ ਮੱਥੇ ਪ੍ਰਵਾਨ ਕੀਤਾ।

ਇਸ ਮੀਟਿੰਗ ਵਿੱਚ ਇਲਾਕੇ ਭਰ ਦੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਪਹੁੰਚੀਆਂ। ਜਿਨ੍ਹਾਂ ਵਿਚ ਸੰਤ ਬਾਬਾ ਗੁਰਦੇਵ ਸਿੰਘ ਜੀ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦਲ ਬਜਵਾੜਾ ਹੁਸ਼ਿਆਰਪੁਰ, ਭਾਈ ਸੁਲੱਖਣ ਸਿੰਘ ਕਥਾਵਾਚਕ, ਭਾਈ ਨਛੱਤਰ ਸਿੰਘ ਹੁਸ਼ਿਆਰਪੁਰ, ਭਾਈ ਅਕਬਰ ਸਿੰਘ ਬੂਰੇ ਜੱਟਾਂ, ਦੇਸ ਰਾਜ ਧੁੱਗਾ, ਕੁਲਵਿੰਦਰ ਸਿੰਘ ਜੰਡਾ, ਬਲਵੰਤ ਸਿੰਘ ਬਰਿਆਰ, ਗੁਰਨਾਮ ਸਿੰਘ, ਗੁਰਦਿਆਲ ਸਿੰਘ, ਗੁਰਦੀਪ ਸਿੰਘ ਡੱਫਰ, ਡਾਕਟਰ ਪ੍ਰਦੀਪ ਸਿੰਘ ਧੁੱਗਾ, ਹਰਕਮਲ ਸਿੰਘ ਧੁੱਗਾ, ਸੁਖਵਿੰਦਰ ਸਿੰਘ, ਹਰਜੋਤ ਸਿੰਘ ਧੁੱਗਾ, ਅਵਤਾਰ ਸਿੰਘ, ਮੇਜਰ ਸਿੰਘ, ਮਨਿੰਦਰ ਸਿੰਘ, ਡਾ. ਕਰਨਵੀਰ ਸਿੰਘ, ਬਾਵਾ ਪ੍ਰਭਦੀਪ ਸਿੰਘ, ਖੁਸ਼ਵੰਤ ਸਿੰਘ ਸੋਹਲਪੁਰ, ਹਰਵਿੰਦਰ ਸਿੰਘ ਲਵਲੀ, ਹਰਵੀਰ ਸਿੰਘ ਚੌਹਾਨ, ਸੁਖਵੀਰ ਸਿੰਘ ਚੌਹਾਨ, ਜਥੇਦਾਰ ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤ ਸਿੰਘ ਰਤਨਗੜ੍ਹ ਮਾਸਟਰ ਜਥੇਦਾਰ ਹਰਬੰਸ ਸਿੰਘ ਮੰਝਪੁਰ, ਮਾਸਟਰ ਕੁਲਵੰਤ ਸਿੰਘ ਮੋਹਰੀ ਚੱਕ, ਵਰਿੰਦਰ ਸਿੰਘ ਕੰਧਾਲੀ , ਹਰਜੀਤ ਸਿੰਘ ਨੰਗਲ, ਭੁਪਿੰਦਰ ਸਿੰਘ ਸੱਜਣ, ਭੁਪਿੰਦਰ ਸਿੰਘ ਸੋਲਪੁਰ, ਗੁਰਵਿੰਦਰ ਸਿੰਘ, ਪਵਿੱਤਰ ਸਿੰਘ, ਮੱਖਣ ਸਿੰਘ, ਅਮਰਜੀਤ ਸਿੰਘ ਆਲੋਵਾਲ, ਮਨਮੀਤ ਸਿੰਘ, ਪ੍ਰਭਜੋਤ ਸਿੰਘ, ਅਮਰਜੀਤ ਸਿੰਘ, ਸੁਖਦੀਪ ਸਿੰਘ ਜੌਹਲ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।