“ਗੁਰਮਤਿ ਸਮਾਗਮ” – ਪਿੰਡ: ਰਿਆਲੀ, ਨੇੜੇ ਬਟਾਲਾ


ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਨਗਰ ਨਿਵਾਸੀਆਂ ਦੇ ਸੱਦੇ ‘ਤੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾਈ ਅਤੇ ਕਿਹਾ ਕਿ ਇਹਨਾਂ ਸੰਤ-ਮਹਾਤਮਾਂ ਨੇ ‘ਗੁਰ ਸ਼ਬਦ’ ਦੀ ਬਰਕਤ ਨਾਲ ਆਪਣਾ ਜੀਵਣ ਸਵਾਰਿਆ ਅਤੇ ਸਿੱਖ ਸੰਗਤ ਨੂੰ ‘ਗੁਰੂ’ ਨਾਲ ਜੋੜਨ ਲਈ ਪ੍ਰੇਰਿਆ। ਪਰ ਅੱਜ ਸਾਡੇ ਲੀਡਰਾਂ ਨੇ ਗੁਰੂਘਰ ਦੀ ਗੋਲਕ ਖਾ ਕੇ ਸਾਡੇ ਨਿਮਾਣੇ ਗੁਰਸਿੱਖਾਂ ਦਾ ਹੱਕ ਮਾਰਿਆ। ਕਿਉਂਕਿ ਸਿੱਖ ਸੰਗਤ ਦਾ ਇਹ ਪੈਸਾ ਕਿਸੇ ਲੋੜਵੰਦ ਦੀ ਪੜ੍ਹਾਈ, ਇਲਾਜ ਜਾਂ ਆਰਥਿਕ ਰੂਪ ਵਿੱਚ ਮੱਦਦ ਕਰਨ ਦੀ ਬਜਾਏ ਸਾਡੇ ਲਾਲਚੀ ਲੀਡਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ।

ਸਿੰਘ ਸਾਹਿਬ ਨੇ ਮੌਜੂਦਾ ਨਿਜਾਮ ਨੂੰ ਬਦਲਣ ਲਈ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦੇਣ ਦੀ ਅਪੀਲ ਕੀਤੀ। ਸਾਰੀ ਸਿੱਖ ਸੰਗਤ ਨੇ ‘ਸ੍ਰੀ ਅਕਾਲ ਤਖਤ ਸਾਹਿਬ’ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਜੈਕਾਰਿਆਂ ਦੀ ਗੂੰਜ਼ ਵਿੱਚ ਸਿੰਘ ਸਾਹਿਬ ਦਾ ਸਾਥ ਦੇਣ ਦਾ ਵਾਅਦਾ ਕੀਤਾ।

Leave a Reply