“ਦਸਮ ਪਾਤਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ”

ਪਿੰਡ ਕੱਦੋਂ, ਦੋਰਾਹਾ

ਇਲਾਕੇ ਦੀ ਸਿੱਖ ਸੰਗਤ ਦੇ ਸੱਦੇ ‘ਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਇਸ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਲਵਾਈ। ਸਿੰਘ ਸਾਹਿਬ ਨੇ ‘ਦਸਮੇਸ਼ ਪਿਤਾ’ ਜੀ ਦੇ ਉੱਚੇ-ਸੁੱਚੇ ਜੀਵਨ ਉੱਤੇ ਚਾਨਣਾ ਪਾਉੰਦਿਆਂ, ਗੁਰੂ ਸਾਹਿਬ ਵੱਲੋਂ ਬਖਸ਼ੇ ਨਿਆਰੇ ਪੰਥ ‘ਖਾਲਸੇ’ ਬਾਰੇ ਸਿੱਖ ਸੰਗਤ ਨਾਲ ਵਿਚਾਰਾਂ ਕੀਤੀਆਂ।

ਸਿੰਘ ਸਾਹਿਬ ਨੇ ਕਿਹਾ ਕਿ ਹੁਣ ਸਾਡਾ ਫਰਜ ਬਣਦਾ ਹੈ ‘ਗੁਰੂ ਸਾਹਿਬ’ ਵੱਲੋਂ ਬਖਸ਼ੇ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ਨੂੰ ਬਚਾਈਏ ਅਤੇ ਮੌਜੂਦਾ ਸਮੇਂ ‘ਚ ਗੁਰੂਘਰਾਂ ਉੱਤੇ ਕਾਬਜ਼ ਹੋਏ ਮਸੰਦਾਂ ਨੂੰ ਬਾਹਰ ਕੱਢੀਏ, ਤਾਂ ਹੀ ਅਸੀਂ ‘ਖਾਲਸਾ ਪੰਥ’ ਨੂੰ ਚੜ੍ਹਦੀਕਲਾ ‘ਚ ਲੈ ਕੇ ਜਾ ਸਕਦੇ ਹਾਂ।

ਸਿੰਘ ਸਾਹਿਬ ਨੇ ਸਿੱਖ ਬੀਬੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੀਆਂ ਵੋਟਾਂ ਬਣਾ ਕੇ ਇਸ ਵਾਰ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈਣ।

ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ਼ ਨਾਲ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਕੌਮ ਦੀ ਅਗਵਾਈ ਕਰਨ ਬਾਰੇ ਸਹਿਮਤੀ ਦਿੱਤੀ।

Leave a Reply