Functions in Gurdaspur, Rara Sahib, and Fatehgarh Sahib

ਮੀਟਿੰਗ ਬਾਬਾ ਟਹਿਲ ਸਿੰਘ ਗੁਰਦੁਆਰਾ ਗੁਰਦਾਸਪੁਰ (28-08-2019)

ਇਕ ਛੋਟੇ ਸੱਦੇ ਤੇ ਹੋਈ ਅਚਨਚੇਤ ਭਰਵੀ ਮੀਟਿੰਗ ਪੰਥਕ ਲਹਿਰ ਦੇ ਵਧਦੇ ਪ੍ਰਭਾਵ ਦੀ ਨਿਸ਼ਾਨੀ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਪੰਥਕ ਅਕਾਲੀ ਲਹਿਰ ਟੀਮ ਗੁਰਦਾਸਪੁਰ ਨਾਲ ਅਹਿਮ ਮੀਟਿੰਗ ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਭਵਿੱਖ ਦੀ ਵਿਊਤਬੰਦੀ ਰਣਨੀਤੀ ਤਿਆਰ ਕੀਤੀ ।
ਸਿੰਘ ਸਾਹਿਬ ਨੇ ਸੱਦਾ ਦਿੱਤਾ ਘਰ ਘਰ ਸੁਨੇਹਾ ਪਹੁੰਚਾਈਏ ਜੇ ਸੁੱਚੇ ਲੰਗਾਹ ਵਰਗੇ ਬਦਫੈਲਾ ਤੋਂ ਸਿੱਖ ਸੰਸਥਾਵਾਂ ਪਰੰਪਰਾਵਾਂ ਨੂੰ ਬਚਾਉਣਾ ਤਾਂ ਹੁਣ ਬਾਦਲ ਦਲੀਏ ਪੰਥ ਦੋਖੀ ਗ਼ਦਾਰਾਂ ਨੂੰ ਗੁਰੂ ਘਰਾਂ ਵਿੱਚੋਂ ਰਲ ਮਿਲ ਕੇ ਬਾਹਰ ਕਰੀਏ ਪੰਥਕ ਅਕਾਲੀ ਲਹਿਰ ਦਾ ਇਹੋ ਮਕਸਦ ਤੇ ਮਿਸ਼ਨ ਹੈ ਸਿੱਖ ਸੰਗਤਾਂ ਨੂੰ ਲਾਮਬੰਦ ਤੇ ਜਾਗਰੂਕ ਕਰੀਏ ।

ਬਰਸੀ ਸਮਾਗਮ ਜਰਗ ਰਾੜਾ ਸਾਹਿਬ – ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ

ਸਿੰਘ ਸਾਹਿਬ ਨੇ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਇਕ ਉਹ ਸੰਤ ਮਹਾਂਪੁਰਸ਼ ਸਨ ਜਿਨਾ ਨੇ ਦਿਨ ਰਾਤ ਕੌਮ ਲਈ ਗੁਰਮਤਿ ਪ੍ਰਚਾਰ ਕੀਤਾ ਲੋਕਾਂ ਦੇ ਜੀਵਨ ਬਦਲੇ । ਦੂਜੇ ਪਾਸੇ ਸਾਡੇ ਗੁਰੂ ਘਰਾਂ ਤੇ ਕਾਬਜ਼ ਬਾਦਲ ਦਲੀਏ ਮਸੰਦਾ ਨੇ ਸਿੱਖੀ ਸਿਧਾਂਤਾਂ ਨੂੰ ਖਤਮ ਕਰ ਕੇ ਰੱਖ ਦਿੱਤਾ ਸੰਤ ਈਸ਼ਰ ਸਿੰਘ ਜੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਜੇ ਅਸੀਂ ਆਪਣੇ ਪੰਥ ਲਈ ਚਿੰਤਕ ਹੋ ਕੇ ਗੁਰੂ ਘਰਾਂ ਨੂੰ ਅਜ਼ਾਦ ਕਰਵਾ ਕੇ ਪੰਥਕ ਪ੍ਰੰਪਰਾਵਾ ਨੂੰ ਬਚਾ ਸਕੀਏ

ਭੋਗ ਬਾਬਾ ਅਜੈਬ ਸਿੰਘ ਬਧੌਛੀ ਖ਼ੁਰਦ ਵਾਲੇ । – ਫਤਹਿਗੜ ਸਾਹਿਬ । (26-08-2019)

ਸਿੰਘ ਸਾਹਿਬ ਨੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਬਾਬਾ ਅਜੈਬ ਸਿੰਘ ਸਾਰੀ ਉਮਰ ਸੇਵਾ ਸਿਮਰਨ ਵਿੱਚ ਲਗਾ ਕੇ ਜੀਵਨ ਸਫਲ ਕਰਕੇ ਗਏ । ਜੇਕਰ ਇਹੋ ਜਿਹੇ ਗੁਰਮੱਖਾ ਦੇ ਸਿਧਾਂਤ ਤੇ ਪਹਿਰਾ ਦੇਣਾ ਤਾਂ ਫਿਰ ਠੱਗ ਨਿਗੂਰੇ ਗੁਰੂ ਘਰਾਂ ਤੇ ਮਾਜੌਦਾ ਸਮੇਂ ਵਿੱਚ ਕਾਬਜ਼ ਮਸੰਦਾ ਲੋਕਾਂ ਤੋਂ ਸ੍ਰੋਮਣੀ ਕਮੇਟੀ ਪੰਥਕ ਸੰਸਥਾਵਾਂ ਨੂੰ ਅਜ਼ਾਦ ਕਰਵਾ ਲਈਏ ।

Leave a Reply