Panthik Akali Lehar Meeting Patiala

ਪੰਥਕ ਅਕਾਲੀ ਲਹਿਰ ਦਾ ਵਧਦਾ ਹੋਇਆ ਕਾਫ਼ਲਾ ਮਿਲ ਰਿਹਾ ਭਰਵਾ ਹੁੰਗਾਰਾ । ( 25-08-2019 )
ਮੀਟਿੰਗ – ਪੰਥਕ ਅਕਾਲੀ ਲਹਿਰ – ਘੱਘਾ ਸਮਾਣਾ – ਪਟਿਆਲ਼ਾ

ਘੱਘਾ ਸਮਾਣਾ ਇਲਾਕੇ ਦੇ ਜੁੜੇ ਸਿੱਖ ਚਿੰਤਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਹੁਣ ਸਮਾਂ ਆ ਗਿਆ ਪੰਥ ਦੇ ਗ਼ਦਾਰ ਬਾਦਲ ਪਰਿਵਾਰ ਤੇ ਉਸਦੇ ਸਮੁੱਚੇ ਕੁਨਬੇ ਤੋਂ ਗੁਰੂ ਘਰਾਂ ਤੇ ਪੰਥਕ ਸੰਸਥਾਵਾਂ ਨੂੰ ਅਜ਼ਾਦ ਕਰਵਾਈਏ ਅੱਜ ਗੁਰੂ ਘਰ ਇਹਨਾ ਅਖੌਤੀ ਲੀਡਰਾਂ ਦੇ ਸਿਆਸੀ ਅੱਡੇ ਬਣਦੇ ਬਾਦਲ ਪਰਿਵਾਰ ਦੇ ਗੰਨਮੈਨਾ ਦੀਆ ਠਾਹਰਾਂ ਬਣ ਗਈ ਗੁਰੂ ਘਰ ਦੀਆ ਸਰਾਵਾ । ਖਾਲਸਾ ਜੀ ਜੇ ਅਸੀਂ ਹੁਣ ਵੀ ਸੁੱਤੇ ਰਹੇ ਤਾਂ ਫਿਰ ਸਾਡੇ ਪੱਲੇ ਕੁਝ ਵੀ ਬਾਕੀ ਨਹੀਂ ਰਹਿ ਜਾਣਾ ਕਿਉਂਕਿ ਅਕਾਲ ਤਖਤ ਨੂੰ ਬਿਬਚਾਰੀ ਬਦਕਾਰ ਰਾਮ ਰਹੀਮ ਦੇ ਅੱਗੇ ਬੇਸ਼ਰਮ ਬਾਦਲ ਟੱਬਰ ਨੇ ਨੀਵਾਂ ਕਰ ਦਿੱਤਾ । ਸਿੱਖ ਨੂੰ ਗੋਲੀਆ ਇਸ ਪਰਿਵਾਰ ਨੇ ਮਰਵਾਈਆਂ ਹੁਣ ਸਮਾਂ ਮੰਗ ਕਰਦਾ ਅਸੀਂ ਜਾਗੀਏ ।

ਇਲਾਕੇ ਦੇ ਆਗੂਆ ਜੁੜੀ ਸਿੰਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਦਿੱਤਾ । ਬਾਦਲ ਦਲੀਏ ਮਸੰਦਾ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿਣ ਦਾ ਅਹਿਦ ਕੀਤਾ

Leave a Reply