ਪੰਥਕ ਅਕਾਲੀ ਲਹਿਰ ਵੱਲੋਂ ਦਿੱਲੀ ਇਕਾਈ ਦਾ ਐਲਾਨ

 
ਪ੍ਰੈੱਸ ਨੋਟ:
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।

ਅੱਜ ਦੀ ਪ੍ਰੈਸ ਕਾਨਫਰੰਸ ਦੇ ਮੌਕੇ ‘ਤੇ ਪੰਥਕ ਅਕਾਲੀ ਲਹਿਰ ਦੇ ਕੌਮੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਜੀ ਨੇ ਪੰਥਕ ਅਕਾਲੀ ਲਹਿਰ ਦੀ ਦਿੱਲੀ ਇਕਾਈ ਦੀ ਘੋਸ਼ਣਾ ਕੀਤੀ।
ਜਿਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਸ੍ਰ. ਮਲਕਿੰਦਰ ਸਿੰਘ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ ਗਿਆ।

ਸਰਦਾਰ ਤਜਿੰਦਰ ਸਿੰਘ ਬਾਵਾ ਜੀ ਨੂੰ ਮੀਤ ਪ੍ਰਧਾਨ, ਡਾਕਟਰ ਤਜਿੰਦਰ ਪਾਲ ਸਿੰਘ ਨਲਵਾ ਜੀ ਨੂੰ ਜਨਰਲ ਸਕੱਤਰ, ਸਰਦਾਰ ਮਨਮੀਤ ਸਿੰਘ ਜੀ ਨੂੰ ਆਰਗੇਨਾਈਜਰ ਸਕੱਤਰ, ਸਰਦਾਰ ਹਰਜੀਤ ਸਿੰਘ ਜੀ ਨੂੰ ਖ਼ਜ਼ਾਨਚੀ ਅਤੇ ਹਰਲੀਨ ਸਿੰਘ ਜੀ ਨੂੰ ਜੁਆਇੰਟ ਸਕੱਤਰ ਥਾਪਿਆ ਗਿਆ।

ਇਸਤਰੀ ਵਿੰਗ, ਯੂਥ ਵਿੰਗ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੀਆਂ 46 ਹਲਕਿਆਂ ਦੀਆਂ ਕਮੇਟੀਆਂ ਬਾਅਦ ਵਿੱਚ ਬਣਾਈਆਂ ਜਾਣਗੀਆਂ ।

ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਵਾਰਡ ਵਿੱਚ ਸੰਗਤਾਂ ਆਪਣਾ ਉਮੀਦਵਾਰ (ਸੇਵਾਦਾਰ) ਆਪ ਦੱਸਣ ਤਾਂ ਕੀ ਗੁਰਦੁਆਰਿਆਂ ਅਤੇ ਕੌਮ ਦੇ ਵਿਦਿਅਕ ਅਦਾਰਿਆਂ ਦੀ ਸੇਵਾ ਸੰਭਾਲ ਕਰਨ ਲਈ ਉਹੀ ਸੇਵਾਦਾਰ ਅੱਗੇ ਲਿਆਂਦੇ ਜਾ ਸਕਣ ਜਿਨ੍ਹਾਂ ਦਾ ਕਿਰਦਾਰ ਸਿੱਖੀ ਵਾਲ਼ਾ ਹੋਵੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਵੇ, ਕਿਰਤੀ ਸਿੰਘ ਹੋਣ ਨਾ ਕਿ ਵਪਾਰਕ ਲੋਕ। ਵਿਕਾਊ ਨਾ ਹੋਣ, ਕੌਮ ਦੇ ਪ੍ਰਤੀ ਦਰਦ ਰੱਖਦੇ ਹੋਣ, ਨਸ਼ਿਆਂ ਤੋਂ ਕੋਹਾਂ ਦੂਰ ਹੋਣ ਅਤੇ ਚੋਣਾਂ ਵਿਚ ਨਾ ਨਸ਼ੇ ਦੀ ਵਰਤੋਂ ਕਰਨ, ਨਾਂ ਹੀ ਨਸ਼ਾ ਖਰੀਦਣ, ਨਾ ਹੀ ਕਿਸੇ ਨੂੰ ਵੋਟਾਂ ਲਈ ਨਸ਼ੇ ਦਾ ਲਾਲਚ ਦੇਣ ਅਤੇ ਨਾ ਹੀ ਨਸ਼ਿਆਂ ਦੇ ਕਿਸੇ ਵੀ ਤਰੀਕੇ ਨਾਲ ਭਾਗੀਦਾਰ ਬਣਨ । ਜਥੇਦਾਰ ਸਾਹਿਬ ਜੀ ਨੇ ਇਹ ਵੀ ਆਖਿਆ ਕਿ ਦਿੱਲੀ ਦੀਆਂ ਸੰਗਤਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਦਿੱਲੀ ਦੀ ਸੰਗਤ ਹੁਣ ਬਦਲਾਓ ਚਾਹੁੰਦੀ ਹੈ ਇਸ ਲਈ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਅੱਗੇ ਵੱਧ ਕੇ ਵੱਧ ਤੋਂ ਵੱਧ ਵੋਟਾਂ ਬਣਾਈਏ ਅਤੇ ਵੋਟਾਂ ਪੁਆਈਏ ਤਾਂ ਕਿ ਆਉਣ ਵਾਲੀ ਪਨੀਰੀ ਨੂੰ ਅਤੇ ਕੌਮ ਦੇ ਅਦਾਰਿਆਂ ਨੂੰ ਅਸੀਂ ਬਚਾ ਸਕੀਏ।