“ਬਰਸੀ ਸਮਾਗਮ”

 (ਪਿੰਡ: ਬਧੌਛੀ ਖੁਰਦ)
 
ਸੰਤ ਬਾਬਾ ਅਜੈਬ ਸਿੰਘ ਜੀ ਬਧੌਛੀ ਖੁਰਦ ਵਾਲਿਆਂ ਦੀ ਪਹਿਲੀ ਬਰਸੀ ਦੇ ਸਬੰਧ ਵਿੱਚ ਗੁਰੂਦਵਾਰਾ ਸਿੰਘ ਸ਼ਹੀਦਾਂ ਪਿੰਡ ਬਧੌਛੀ ਖੁਰਦ ਵਿਖੇ ਬਾਬਾ ਜੀ ਦੀ ਨਿੱਘੀ ਯਾਦ ਨੂੰ ਸਮਰਪਤਿ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਪ੍ਰਧਾਨ ਪੰਥਕ ਅਕਾਲੀ ਲਹਿਰ ਸਮੇਤ ਹੋਰ ਵੀ ਦੂਰ ਦੁਰੇਡੇ ਤੋਂ ਸੰਗਤਾਂ ਨੇ ਹਾਜ਼ਰੀ ਲਗਵਾਈ।

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ “ਬਾਬਾ ਜੀ ਨੇ ਆਪਣਾ ਸਾਰਾ ਜੀਵਨ ਖਾਲਸਾ ਧਰਮ ਨੂੰ ਸਮਰਪਤਿ ਹੋ ਕੇ ਜੀਵਿਆ। ਬਾਬਾ ਜੀ ਨਿਮਰਤਾ ਦੇ ਪੁੰਜ ਸਨ ਅਤੇ ਹਮੇਸ਼ਾ ਗੁਰੂ ਘਰ ਦੀ ਸੇਵਾ ਅਤੇ ਗੁਰਸਿੱਖੀ ਜੀਵਨ ਲਈ ਸੰਗਤਾਂ ਨੂੰ ਪ੍ਰੇਰਦੇ ਸਨ। ਸਿੰਘ ਸਾਹਿਬ ਨੇ ਕਿਹਾ ਕਿ ਜਿਸ ਧਰਮ ਲਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ, ਆਓ ਅੱਜ ਅਸੀਂ ਦਸਮ ਪਾਤਸ਼ਾਹ ਦੇ ਉਸ ਪਵਿੱਤਰ ਧਰਮ ਨਾਲ ਵਫਾ ਕਰਕੇ ਖਾਲਸਾ ਧਰਮ ਨੂੰ ਉਜਾਗਰ ਕਰੀਏ। ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਆਪਣੀ ਕੌਮ ਨਾਲ ਵਫਾ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਬਖਸ਼ੇ ਸਿਧਾਂਤ ਜਿਉਂਦੇ ਰੱਖੀਏ ਅਤੇ ਗੁਰੂ ਸਾਹਿਬ ਜੀ ਦੀ ਸੱਚੀ ਪਾਤਸ਼ਾਹੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਬਾਹਰ ਕੱਢੀਏ ਅਤੇ ਦਸਮ ਪਾਤਸ਼ਾਹ ਜੀ ਦੇ ਪਵਿੱਤਰ ਧਰਮ ਦਾ ਝੰਡਾ ਬੁਲੰਦ ਕਰੀਏ”।